ਪੰਜਾਬ ਸਬ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਉਤਕਰਸ਼ ਕਰੇਗਾ
02:48 PM Sep 22, 2024 IST
ਪਾਲ ਸਿੰਘ ਨੌਲੀ
ਜਲੰਧਰ, 22 ਸਤੰਬਰ
ਹਾਕੀ ਇੰਡੀਆ ਵਲੋਂ ਚੰਡੀਗੜ੍ਹ ਵਿੱਚ ਕਰਵਾਈ ਜਾ ਰਹੀ 14ਵੀਂ ਹਾਕੀ ਇੰਡੀਆ ਸਬ ਜੂਨੀਅਰ ਮੈੱਨ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਪੰਜਾਬ ਟੀਮ ਦੀ ਕਪਤਾਨੀ ਉਤਕਰਸ਼ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਚਰਨਜੀਤ ਸਿੰਘ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਚੁਣੀ ਗਈ ਟੀਮ ਵਿੱਚ ਗੁਰਸਾਹਿਲ ਸਿੰਘ, ਅਮਨਦੀਪ, ਕੁਸ਼ਾਲ ਸ਼ਰਮਾ, ਸੁਖਦੇਵ ਸਿੰਘ, ਉਤਕਰਸ਼, ਸਨੀ, ਅਰਸ਼ਦੀਪ ਸਿੰਘ, ਅਨੁਰਾਗ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਯੁਵਰਾਜ ਸਿੰਘ, ਜਸ਼ਨਪ੍ਰੀਤ ਸਿੰਘ, ਮਨਦੀਪ ਸਿੰਘ, ਅਜੇਪਾਲ ਸਿੰਘ ਅਤੇ ਜੀਵਨ ਸ਼ਾਮਲ ਹਨ। ਟੀਮ ਦੇ ਕੋਚ ਬਿੱਟੂ ਸਿੰਗੋਰਾ ਅਤੇ ਗੁਰਮੀਤ ਸਿੰਘ ਟੀਮ ਦੇ ਮੈਨੇਜਰ ਹੋਣਗੇ। ਪੰਜਾਬ ਦੀ ਟੀਮ ਆਪਣਾ ਪਹਿਲਾ ਮੈਚ 23 ਸਤੰਬਰ ਨੂੰ ਕਰਨਾਟਕ ਖਿਲਾਫ ਖੇਡੇਗੀ।
Advertisement
Advertisement