ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਕਲੀ ਪੁਲੀਸ ਮੁਲਾਜ਼ਮ ਬਣ ਕੇ ਡਿਲਿਵਰੀ ਬੁਆਏ ਨੂੰ ਲੁੱਟਿਆ

06:41 AM Jul 27, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੁਲਾਈ
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰੋਡ ’ਤੇ ਨਕਲੀ ਪੁਲੀਸ ਮੁਲਾਜ਼ਮ ਸਵਿਗੀ ਡਿਲਿਵਰੀ ਬੁਆਏ ਤੋਂ ਮੋਬਾਈਲ ਅਤੇ ਨਕਦੀ ਲੁੱਟ ਕੇ ਲੈ ਗਏ। ਇਸ ਸਬੰਧੀ ਅੰਕਿਤ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਰਾਹੀਂ ਸਵਿਗੀ ਕੰਪਨੀ ਵੱਲੋਂ ਖਾਣੇ ਦੀ ਡਿਲਿਵਰੀ ਕਰਨ ਲਈ ਮਿਲਰ ਗੰਜ ਵੱਲ ਜਾ ਰਿਹਾ ਸੀ ਤਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਅੱਗੇ ਪੁੱਜ ਕੇ ਫੋਨ ਸੁਣਨ ਲੱਗਾ ਤਾਂ ਪਿੱਛੋਂ ਮੋਟਰਸਾਈਕਲ ਸਪਲੈਂਡਰ ਨੰਬਰ ਪੀਬੀ 10 ਡੀਜੀ 3603 ’ਤੇ ਦੋ ਲੜਕੇ ਆਏ, ਜੋ ਉਸ ਨੂੰ ਘੇਰ ਕੇ ਖ਼ੁਦ ਨੂੰ ਪੁਲੀਸ ਵਾਲੇ ਦੱਸ ਕੇ ਉਸ ਪਾਸੋਂ ਦੋ ਮੋਬਾਈਲ ਤੇ ਜੇਬ ਵਿੱਚੋਂ 2,500 ਰੁਪਏ ਖੋਹਕੇ ਫ਼ਰਾਰ ਹੋ ਗਏ। ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਭਾਲ ਕਰਨ ’ਤੇ ਪਤਾ ਲੱਗਾ ਕਿ ਸੂਰਜ ਸਿੰਘ ਅਤੇ ਅਮਨ ਵਾਸੀ ਟਿੱਬਾ ਰੋਡ ਨੇ ਖੋਹ ਕੀਤੀ ਹੈ। ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement