ਵਰਵਰਾ ਰਾਓ ਸਮੇਤ ਲੋਕ ਪੱਖੀ ਆਗੂਆਂ ਦੀ ਰਿਹਾਈ ਮੰਗੀ
ਪੱਤਰ ਪ੍ਰੇਰਕ
ਮਾਨਸਾ, 24 ਜੁਲਾਈ
ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਵਿਧਾਨਕ ਧੱਜੀਆਂ ਉਡਾ ਕੇ ਲੋਕਪੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜਿਸ ਖਿਲਾਫ਼ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੇਖਕ, ਬੁੱਧੀਜੀਵੀ ਅਤੇ ਲੋਕ ਆਗੂਆਂ ਨੂੰ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ। ਉਹ ਅੱਜ ਇਥੇ ਵਰਵਰਾ ਰਾਓ ਸਮੇਤ ਲੋਕ ਪੱਖੀ ਆਗੂਆਂ ਦੀ ਹਿਰਾਈ ਨੂੰ ਲੈਕੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ।
ਕਾਮਰੇਡ ਅਰਸ਼ੀ ਨੇ ਲੋਕ ਪੱਖੀ ਆਗੂਆਂ, ਲੇਖਕ, ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਲਈ ਏਕਤਾ ਦਾ ਰਸਤਾ ਅਖਤਿਆਰ ਕਰਕੇ ਸੰਘਰਸ਼ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਕ੍ਰਿਸ਼ਨ ਚੌਹਾਨ, ਸੀਤਾ ਰਾਮ ਗੋਬਿੰਦਪੁਰਾ, ਨਿਹਾਲ ਸਿੰਘ, ਰੂਪ ਸਿੰਘ ਢਿੱਲੋਂ, ਜਗਰਾਜ ਹੀਰਕੇ, ਰਤਨ ਭੋਲਾ, ਦਰਸ਼ਨ ਪੰਧੇਰ, ਸੁਖਦੇਵ ਸਿੰਘ ਪੰਧੇਰ, ਮਿੱਠੂ ਮੰਦਰ ਨੇ ਵੀ ਸੰਬੋਧਨ ਕੀਤਾ।