ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿਹਾੜ ਜੇਲ੍ਹ ’ਚੋਂ ਫੋਨ ਕਰ ਕੇ ਕਾਰੋਬਾਰੀ ਤੋਂ 5 ਕਰੋੜ ਮੰਗੇ

06:44 AM Jul 28, 2020 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ

Advertisement

ਦਿੱਲੀ ਦੇ ਖ਼ਤਰਨਾਕ ਗੈਂਗਸਟਰਾਂ ਵਿੱਚ ਸ਼ਾਮਲ ਜਤਿੰਦਰ ਗੋਗੀ ਵੱਲੋਂ ਦਿੱਲੀ ਉੱਚ ਸੁਰੱਖਿਆ ਵਾਲੀ ਤਿਹਾੜ੍ਹ ਜੇਲ੍ਹ ਵਿੱਚੋਂ ਦਿੱਲੀ ਦੇ ਇੱਕ ਨਾਮੀਂ ਕਾਰੋਬਾਰੀ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਦੇਸ਼ ਦੀ ਸਭ ਤੋਂ ਆਧੁਨਿਕ ਸੁਰੱਖਿਆ ਸੰਦਾਂ ਨਾਲ ਲੈੱਸ ਇਸ ਜੇਲ੍ਹ ਵਿੱਚ ਮੋਬਾਈਲ ਦੀ ਬਰਾਮਦੀ ਨੇ ਕਈ ਸਵਾਲ ਖੜ੍ਹੇ ਕੀਤੇ ਹਨ।

ਕਾਰੋਬਾਰੀ ਨੂੰ ਧਮਕੀ ਭਰੀ ਕਾਲ ਮਿਲਣ ਮਗਰੋਂ ਦਿੱਲੀ ਪੁਲੀਸ ਨੇ ਜੇਲ੍ਹ ਦੀ ਉਸ ਸੈੱਲ ਵਿੱਚ ਛਾਪਾ ਮਾਰਿਆ, ਜਿੱਥੇ ਉਸ ਨੂੰ ਰੱਖਿਆ ਗਿਆ ਹੈ ਤੇ ਛਾਪੇ ਦੌਰਾਨ ਉਸ ਤੋਂ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ। ਗੋਗੀ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ 2019 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿਹਾੜ ਜੇਲ੍ਹ ਦੇ ਸੈੱਲ ਨੰਬਰ-8 ਵਿੱਚੋਂ ਗੋਗੀ ਨੇ ਦਿੱਲੀ ਦੇ ਰੋਹਿਣੀ ਵਿੱਚ ਰਹਿੰਦੇ ਇੱਕ ਮਸ਼ਹੂਰ ਕਾਰੋਬਾਰੀ ਤੋਂ ਫਿਰੌਤੀ ਮੰਗੀ ਸੀ। ਪੁਲੀਸ ਮੁਤਾਬਕ ਉਸ ਨੇ ਕਥਿਤ ਧਮਕੀ ਦਿੱਤੀ ਕਿ ਜੇਕਰ ਉਹ ਵਿਅਕਤੀ ਪੰਜ ਕਰੋੜ ਨਹੀਂ ਦੇਵੇਗਾ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਦਿੱਲੀ ਪੁਲੀਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਖ਼ਤਰਨਾਕ ਗੈਂਗਸਟਰ ਗੋਗੀ ਉਪਰ ਦਿੱਲੀ ਤੇ ਹਰਿਆਣਾ ਪੁਲੀਸ ਵੱਲੋਂ ਇਨਾਮ ਵੀ ਐਲਾਨੇ ਹੋਏ ਹਨ। ਦਿੱਲੀ ਪੁਲੀਸ ਨੇ ਉਸ ਦੇ ਸਿਰ ’ਤੇ ਚਾਰ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ ਤੇ ਹਰਿਆਣਾ ਪੁਲੀਸ ਨੇ ਦੋ ਲੱਖ ਦਾ ਐਲਾਨ ਉਸ ਦੀ ਗ੍ਰਿਫ਼ਤਾਰੀ ਜਾਂ ਸੂਹ ਦੇਣ ਵਾਲੇ ਨੂੰ ਦੇਣ ਦਾ ਐਲਾਨ ਕੀਤਾ ਸੀ। ਉਹ ਕਈ ਵਾਰਦਾਤਾਂ ਲਈ ਲੋੜੀਂਦਾ ਸੀ। ਉਸ ’ਤੇ ਦਿੱਲੀ ਦੇ ਨਰੇਲਾ ਵਿੱਚ ਸਥਾਨਕ ਆਗੂ ਵਰਿੰਦਰ ਮਾਨ ਦੇ ਕਤਲ ਦਾ ਦੋਸ਼ ਵੀ ਹੈ, ਜਿਸ ਨੂੰ ਦਨਿ ਦਿਹਾੜੇ 26 ਗੋਲੀਆਂ ਮਾਰੀਆਂ ਗਈਆਂ ਸਨ।

Advertisement

Advertisement
Tags :
’ਚੋਂਕਰੋੜ:ਕਾਰੋਬਾਰੀਜੇਲ੍ਹਤਿਹਾੜਮੰਗੇ