For the best experience, open
https://m.punjabitribuneonline.com
on your mobile browser.
Advertisement

ਹਜ਼ਾਰਾ ਸਿੰਘ ਦੀ ਪੁਸਤਕ ‘ਨਾ ਕਾਹੂ ਸੇ ਦੋਸਤੀ’ ਲੋਕ ਅਰਪਣ

09:09 AM Sep 04, 2024 IST
ਹਜ਼ਾਰਾ ਸਿੰਘ ਦੀ ਪੁਸਤਕ ‘ਨਾ ਕਾਹੂ ਸੇ ਦੋਸਤੀ’ ਲੋਕ ਅਰਪਣ
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਸਤੰਬਰ
ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤਕਾਰ ਡਾ. ਹਜ਼ਾਰਾ ਸਿੰਘ ਚੀਮਾ ਦੀ ਨਵ ਪ੍ਰਕਾਸ਼ਿਤ ਪੁਸਤਕ ‘ਨਾ ਕਾਹੂ ਸੇ ਦੋਸਤੀ’ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿੱਚ ਲੋਕ ਅਰਪਣ ਕੀਤੀ ਗਈ।
ਸਮਾਗਮ ਦਾ ਆਗ਼ਾਜ਼ ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਅੰਕਿਤਾ ਸਹਿਦੇਵ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਜਦਕਿ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਪੁਸਤਕ ਬਾਰੇ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਡਾ. ਚੀਮਾ ਕੋਲ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਕੰਮ ਕਰਨ ਦਾ ਵਰ੍ਹਿਆਂ ਦਾ ਤਜਰਬਾ ਹੈ। ਇਸੇ ਤਜਰਬੇ ਵਿੱਚੋਂ ਹੀ ਇਸ ਪੁਸਤਕ ਵਿਚਲੀਆਂ ਰਚਨਾਵਾਂ ਜਨਮ ਲੈਂਦੀਆਂ ਹਨ।
ਡਾ. ਹੀਰਾ ਸਿੰਘ ਨੇ ਕਿਹਾ ਕਿ ਡਾ. ਚੀਮਾ ਆਪਣੀ ਲੇਖਣੀ ਵਿੱਚ ਸਮਾਜਿਕਤਾ ਨੂੰ ਬਹੁਤ ਨੇੜਿਉਂ ਛੂਹਦੇ ਹਨ। ਹਰਜੀਤ ਸਿੰਘ ਸੰਧੂ ਤੇ ਮਨਮੋਹਨ ਸਿੰਘ ਢਿੱਲੋਂ ਨੇ ਕਿਹਾ ਕਿ ਚਰਚਾ ਅਧੀਨ ਪੁਸਤਕ ਦੀਆਂ ਸਮੁੱਚੀਆਂ ਰਚਨਾਵਾਂ ਪੜ੍ਹਨਯੋਗ ਅਤੇ ਸੰਭਾਲਣ ਯੋਗ ਹਨ। ਵਜ਼ੀਰ ਸਿੰਘ ਰੰਧਾਵਾ, ਡਾ. ਮੋਹਨ ਅਤੇ ਸਰਬਜੀਤ ਸਿੰਘ ਸੰਧੂ ਨੇ ਕਿਹਾ ਕਿ ਡਾ. ਚੀਮਾ ਵਿਅੰਗਮਈ ਭਾਸ਼ਾ ਸ਼ੈਲੀ ਵਿੱਚ ਪੁਖਤਾ ਸੰਵਾਦ ਰਚਾਉਂਦਾ ਹੈ। ਜਗਤਾਰ ਗਿੱਲ, ਜਸਵੰਤ ਧਾਪ ਨੇ ਵੀ ਆਪਣੇ ਵਿਚਾਰ ਰੱਖੇ ਜਦਕਿ ਮੋਹਿਤ ਸਹਿਦੇਵ ਤੇ ਕੋਮਲ ਸਹਿਦੇਵ ਨੇ ਧੰਨਵਾਦ ਕੀਤਾ।
ਇਸ ਮੌਕੇ ਪਰਮਜੀਤ ਕੌਰ, ਤ੍ਰਿਪਤਾ, ਪੂਨਮ ਸ਼ਰਮਾ, ਸ਼ਮੀ ਮਹਾਜਨ, ਸੁਭਾਸ਼ ਪਰਿੰਦਾ, ਨਵਦੀਪ, ਮੀਨਾਕਸ਼ੀ ਮਿਸ਼ਰਾ ਤੇ ਅੰਜੂ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Advertisement
Advertisement
Author Image

Advertisement