ਕਤਲ ਦੇ ਦੋਸ਼ ਹੇਠ ਹਵਲਦਾਰ ਗ੍ਰਿਫ਼ਤਾਰ
08:33 AM Aug 21, 2020 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
Advertisement
ਦਿੱਲੀ ਪੁਲੀਸ ਦੇ ਇਕ ਹਵਲਦਾਰ ਨੂੰ ਇੱਕ 28 ਸਾਲਾ ਵਿਅਕਤੀ ਨੂੰ ਆਪਣੀ ਸਰਵਿਸ ਪਿਸਤੌਲ ਨਾਲ ਮਾਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਸ਼ਾਹਬਾਦ ਡੇਅਰੀ ਥਾਣੇ ’ਚ ਤਾਇਨਾਤ ਸੁਰਿੰਦਰ (47) ਨੂੰ ਇਸ ਘਟਨਾ ਤੋਂ ਬਾਅਦ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਘਟਨਾ ਅੱਜ ਸਵੇਰੇ ਦਿੱਲੀ ਦੇ ਬੁੱਧ ਵਿਹਾਰ ਖੇਤਰ ਦੇ ਇਕ ਹੋਟਲ ਨੇੜੇ ਵਾਪਰੀ ਜਦੋਂ ਹਵਲਦਾਰ ਇਕ ਵਿਅਕਤੀ ਦੀਪਕ ਗਹਿਲਾਵਤ ਦੇ ਨਾਲ ਇਕ ਕਾਰ ਵਿਚ ਆ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਸੁਰਿੰਦਰ ਨੇ ਗਹਿਲਾਵਾਤ ਨੂੰ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Advertisement
Advertisement