ਹਸੀਨਾ ਨੂੰ ਉਦੋਂ ਤੱਕ ਭਾਰਤ ਵਿੱਚ ਚੁੱਪ ਰਹਿਣਾ ਚਾਹੀਦਾ ਹੈ ਜਦੋਂ ਤੱਕ ਬੰਗਲਾਦੇਸ਼ ਉਸਦੀ ਹਵਾਲਗੀ ਨਹੀਂ ਮੰਗਦਾ: ਯੂਨਸ
ਢਾਕਾ, 5 ਸਤੰਬਰ
Bangladesh Chief Advisor Yunus: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਭਾਰਤ ਤੋਂ ਸਿਆਸੀ ਟਿੱਪਣੀ ਕਰਨਾ ਇੱਕ ‘ਗ਼ੈਰਦੋਸਤਾਨਾ ਇਸ਼ਾਰਾ’ ਹੈ, ਉਸ ਦੀ ਹਵਾਲਗੀ ਮੰਗਣ ਤੱਕ ਦੋਵਾਂ ਦੇਸ਼ਾਂ ਵਿਚਕਾਰ ਪਰੇਸ਼ਾਨੀ ਨੂੰ ਰੋਕਣ ਲਈ ਉਸ(ਹਸੀਨਾ) ਨੂੰ ਚੁੱਪ ਰਹਿਣਾ ਚਾਹੀਦਾ ਹੈ। ਯੂਨਸ ਨੇ ਕਿਹਾ ਕਿ ਜਦੋਂ ਤੱਕ ਬੰਗਲਾਦੇਸ਼ (ਸਰਕਾਰ) ਉਸ ਦੀ ਹਵਾਲਗੀ ਨਹੀਂ ਮੰਗਦੀ, ਉਦੋਂ ਤੱਕ ਭਾਰਤ ਉਸਨੂੰ ਰੱਖਣਾ ਚਾਹੁੰਦਾ ਹੈ ਤਾਂ ਸ਼ਰਤ ਇਹ ਹੋਵੇਗੀ ਕਿ ਉਸ ਨੂੰ ਚੁੱਪ ਰਹਿਣਾ ਪਵੇਗਾ।
ਢਾਕਾ ਵਿਚ ਆਪਣੀ ਸਰਕਾਰੀ ਰਿਹਾਇਸ਼ ’ਤੇ ਇਸ ਖ਼ਬਰ ਏਜੰਸੀ ਨਾਲ ਇਕ ਇੰਟਰਵਿਊ ਵਿਚ ਹਸੀਨਾ ਦੇ ਬਾਅਦ ਦੇਸ਼ ਦਾ ਮੁੱਖ ਸਲਾਹਕਾਰ ਨਿਯੁਕਤ ਕੀਤੇ ਗਏ ਯੂਨਸ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਭਾਰਤ ਨਾਲ ਮਜ਼ਬੂਤ ਸਬੰਧਾਂ ਦੀ ਕਦਰ ਕਰਦਾ ਹੈ, ਨਵੀਂ ਦਿੱਲੀ ਨੂੰ ਉਸ ਬਿਰਤਾਂਤ ਤੋਂ ਪਾਸੇ ਜਾਣਾ ਚਾਹੀਦਾ ਹੈ ਜੋ ਅਵਾਮੀ ਲੀਗ ਨੂੰ ਛੱਡ ਕੇ ਹਰ ਦੂਜੀ ਸਿਆਸੀ ਪਾਰਟੀ ਨੂੰ ਕੱਟੜਵਾਦੀਆਂ ਵਜੋਂ ਦਰਸਾਉਂਦਾ ਹੈ ਅਤੇ ਪੇਸ਼ ਕਰਦਾ ਹੈ ਕਿ ਸ਼ੇਖ ਹਸੀਨਾ ਤੋਂ ਬਿਨਾਂ ਦੇਸ਼ ਅਫਗਾਨਿਸਤਾਨ ਬਣ ਜਾਵੇਗਾ।
ਉਨ੍ਹਾਂ ਕਿਹਾ ਕਿ ਹਸੀਨਾ ਵੱਲੋਂ ਭਾਰਤ ਵਿਚ ਅਪਣਾਏ ਗਏ ਰੁਖ਼ ਨਾਲ ਕੋਈ ਵੀ ਸਹਿਜ ਨਹੀਂ ਹੈ, ਅਸੀਂ ਚਾਹੁੰਦੇ ਹਾਂ ਕਿ ਉਹ ਇਸਦੀ ਦੀ ਕੋਸ਼ਿਸ਼ ਕਰੇ। ਹਸੀਨਾ ਭਾਰਤ ਵਿੱਚ ਹੈ ਅਤੇ ਕਈ ਵਾਰ ਉਹ ਗੱਲ(ਬਿਆਨ) ਕਰ ਰਹੀ ਹੈ, ਜੋ ਕਿ ਸਮੱਸਿਆ ਵਾਲੀ ਹੈ। ਯੂਨਸ ਨੇ ਕਿਹਾ ਕਿ ਜੇ ਉਹ ਚੁੱਪ ਹੁੰਦੀ, ਅਸੀਂ ਭੁੱਲ ਜਾਂਦੇ; ਲੋਕ ਵੀ ਭੁੱਲ ਗਏ ਹੋਣਗੇ ।ਪਰ ਭਾਰਤ ਵਿੱਚ ਬੈਠ ਕੇ ਉਹ ਬੋਲ ਰਹੀ ਹੈ ਅਤੇ ਹਦਾਇਤਾਂ ਦੇ ਰਹੀ ਹੈ, ਕੋਈ ਵੀ ਇਸ ਨੂੰ ਪਸੰਦ ਨਹੀਂ ਕਰਦਾ।
ਯੂਨਸ ਸਪੱਸ਼ਟ ਤੌਰ ’ਤੇ 13 ਅਗਸਤ ਨੂੰ ਹਸੀਨਾ ਦੇ ਉਸ ਬਿਆਨ ਦਾ ਹਵਾਲਾ ਦੇ ਰਿਹਾ ਸੀ ਜਿਸ ਵਿੱਚ ਉਸਨੇ "ਇਨਸਾਫ" ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਹਾਲੀਆ ‘ਅੱਤਵਾਦੀ ਕਾਰਵਾਈਆਂ’, ਕਤਲੇਆਮ ਅਤੇ ਬਰਬਾਦੀ ਵਿੱਚ ਸ਼ਾਮਲ ਲੋਕਾਂ ਦੀ ਜਾਂਚ, ਪਛਾਣ ਅਤੇ ਸਜ਼ਾ ਹੋਣੀ ਚਾਹੀਦੀ ਹੈ। “ਇਹ ਸਾਡੇ ਲਈ ਜਾਂ ਭਾਰਤ ਲਈ ਚੰਗਾ ਨਹੀਂ ਹੈ। -ਪੀਟੀਆਈ