ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਤੋਂ ਹਵਾਲਗੀ ਮੰਗੇ ਜਾਣ ਤੱਕ ਹਸੀਨਾ ਮੂੰਹ ਬੰਦ ਰੱਖੇ: ਯੂਨਸ

07:58 AM Sep 06, 2024 IST

ਢਾਕਾ, 5 ਸਤੰਬਰ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਕਿਹਾ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਭਾਰਤ ਵਿਚ ਬੈਠ ਕੇ ਸਿਆਸੀ ਟਿੱਪਣੀਆਂ ਕਰਨੀਆਂ ‘ਗੈਰ-ਦੋਸਤਾਨਾ ਸੈਨਤ’ ਹੈ। ਯੂਨਸ ਨੇ ਜ਼ੋਰ ਦੇ ਕੇ ਆਖਿਆ ਕਿ ਢਾਕਾ ਜਦੋਂ ਤੱਕ ਹਸੀਨਾ ਦੀ ਹਵਾਲਗੀ ਲਈ ਅਪੀਲ ਨਹੀਂ ਕਰਦਾ ਹਸੀਨਾ ਨੂੰ ਚਾਹੀਦਾ ਹੈ ਕਿ ਉਹ ਆਪਣਾ ਮੂੰਹ ਬੰਦ ਰੱਖੇ ਤਾਂ ਕਿ ਦੋਵਾਂ ਮੁਲਕਾਂ ਨੂੰ ਕਿਸੇ ਤਰ੍ਹਾਂ ਦੀ ਬੇਅਰਾਮੀ ਨਾ ਹੋਵੇ। ਉਨ੍ਹਾਂ ਕਿਹਾ, ‘ਜੇ ਭਾਰਤ ਉਸ (ਹਸੀਨਾ) ਨੂੰ ਉਦੋਂ ਤੱਕ ਰੱਖਣਾ ਚਾਹੁੰਦਾ ਹੈ ਜਦੋਂ ਤੱਕ ਬੰਗਲਾਦੇਸ਼ (ਸਰਕਾਰ) ਉਸ ਦੀ ਹਵਾਲਗੀ ਨਹੀਂ ਮੰਗਦੀ, ਤਾਂ ਫਿਰ ਸ਼ਰਤ ਹੋਵੇਗੀ ਉਸ ਨੂੰ ਜ਼ੁਬਾਨ ਬੰਦ ਰੱਖਣੀ ਹੋਵੇਗੀ।’ ਇਥੇ ਆਪਣੀ ਅਧਿਕਾਰਤ ਰਿਹਾਇਸ਼ ’ਤੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਯੂਨਸ ਨੇ ਜ਼ੋਰ ਦਿੱਤਾ ਕਿ ਬੰਗਲਾਦੇਸ਼ ਭਾਰਤ ਨਾਲ ਆਪਣੇ ਮਜ਼ਬੂਤ ਰਿਸ਼ਤਿਆਂ ਦੀ ਕਦਰ ਕਰਦਾ ਹੈ, ਪਰ ਨਵੀਂ ਦਿੱਲੀ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਬਿਰਤਾਂਤ ਨੂੰ ਪਿੱਛੇ ਛੱਡ ਕੇ ਅੱਗੇ ਵਧੇ ਕਿ ਅਵਾਮੀ ਲੀਗ ਤੋਂ ਬਿਨਾਂ ਹੋਰ ਸਿਆਸੀ ਪਾਰਟੀਆਂ ਇਸਲਾਮੀ ਹਨ ਤੇ ਸੇਖ਼ ਹਸੀਨਾ ਤੋਂ ਬਗੈਰ ਇਹ ਮੁਲਕ ਅਫ਼ਗ਼ਾਨਿਸਤਾਨ ਬਣ ਜਾਵੇਗਾ। ਯੂਨਸ ਨੇ ਕਿਹਾ, ‘ਕੋਈ ਵੀ ਹਸੀਨਾ ਦੇ ਪੈਂੜਤੇ ਤੋਂ ਖ਼ੁਸ਼ ਨਹੀਂ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਉਸ ਨੂੰ ਅਦਾਲਤੀ ਕਾਰਵਾਈ ਲਈ ਵਾਪਸ ਭੇਜਿਆ ਜਾਵੇ। ਉਹ ਭਾਰਤ ਵਿਚ ਹੈ ਤੇ ਕਈ ਵਾਰ ਉਹ ਬੋਲਦੀ ਹੈ, ਜੋ ਵੱਡੀ ਸਮੱਸਿਆ ਹੈ। ਜੇ ਉਹ ਮੂੰਹ ਬੰਦ ਰੱਖੇ, ਤਾਂ ਅਸੀਂ ਵੀ ਉਸ ਨੂੰ ਭੁੱਲ ਜਾਂਦੇ; ਲੋਕ ਵੀ ਭੁੱਲ ਜਾਂਦੇ ਕਿ ਉਹ ਆਪਣੀ ਹੀ ਦੁਨੀਆ ਵਿਚ ਮਸਤ ਹੈ। ਪਰ ਭਾਰਤ ਵਿਚ ਬੈਠ ਕੇ, ਉਹ ਬੋਲ ਰਹੀ ਹੈ ਤੇ ਹਦਾਇਤਾਂ ਦੇ ਰਹੀ ਹੈ। -ਪੀਟੀਆਈ

Advertisement

Advertisement