For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਦੇ ਨੀਟ ਪ੍ਰੀਖਿਆਰਥੀ ਨੇ ਕੋਟਾ ਵਿੱਚ ਫਾਹਾ ਲਿਆ

07:10 AM Apr 30, 2024 IST
ਹਰਿਆਣਾ ਦੇ ਨੀਟ ਪ੍ਰੀਖਿਆਰਥੀ ਨੇ ਕੋਟਾ ਵਿੱਚ ਫਾਹਾ ਲਿਆ
Advertisement

ਕੋਟਾ (ਰਾਜਸਥਾਨ), 29 ਅਪਰੈਲ
ਰਾਜਸਥਾਨ ਵਿੱਚ ਕੋਟਾ ਦੇ ਕੁਨਹਾਰੀ ਇਲਾਕੇ ’ਚ ਨੀਟ ਦੀ ਤਿਆਰੀ ਕਰ ਰਹੇ 20 ਸਾਲਾ ਪ੍ਰੀਖਿਆਰਥੀ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਨੌਜਵਾਨ ਦੇ ਮਾਪਿਆਂ ਨੂੰ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਪੁਲੀਸ ਅਨੁਸਾਰ ਕੋਚਿੰਗ ਦੇ ਇਸ ਗੜ੍ਹ ਵਿੱਚ ਇਸ ਸਾਲ ਨੀਟ ਜਾਂ ਜੇਈਈ ਪ੍ਰੀਖਿਆ ਵੱਲੋਂ ਸ਼ੱਕੀ ਹਾਲਤ ਵਿੱਚ ਖੁਦਕੁਸ਼ੀ ਕਰਨ ਦਾ ਇਹ ਸੱਤਵਾਂ ਮਾਮਲਾ ਹੈ। ਪੁਲੀਸ ਨੇ ਦੱਸਿਆ ਕਿ ਨੌਜਵਾਨ ਸੁਮਿਤ ਪੰਚਾਲ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਸੀ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਇੱਥੇ ਇੱਕ ਕੋਚਿੰਗ ਸੰਸਥਾ ਵਿੱਚ ਨੀਟ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਮਾਤਾ-ਪਿਤਾ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਕਪਤਾਨ ਨੇ ਕਿਹਾ ਕਿ ਸੁਮਿਤ ਦੇ ਮਾਪਿਆਂ ਦੀ ਮੰਗ ’ਤੇ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਏਐੱਸਆਈ ਨੇ ਦੱਸਿਆ ਕਿ ਹੋਸਟਲ ਦੇ ਕਰਮਚਾਰੀਆਂ ਵੱਲੋਂ ਉਸ ਦੀ ਲਾਸ਼ ਦੇਖੇ ਜਾਣ ਤੋਂ ਲਗਭਗ ਨੌਂ ਘੰਟੇ ਪਹਿਲਾਂ ਸੁਮਿਤ ਨੇ ਕਥਿਤ ਤੌਰ ’ਤੇ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਲਈ ਧਾਰਾ 174 ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੁਨਹਾਰੀ ਥਾਣੇ ਦੇ ਅਧਿਕਾਰੀ ਅਰਵਿੰਦ ਭਾਰਦਵਾਜ ਨੇ ਦੱਸਿਆ ਕਿ ਸੁਮਿਤ ਦੇ ਕਮਰੇ ਵਿੱਚੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ ਅਤੇ ਆਤਮਹੱਤਿਆ ਦੇ ਕਾਰਨ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਸੁਮਿਤ ਨੇ ਅਗਲੇ ਮਹੀਨੇ ਨੀਟ ਪ੍ਰੀਖਿਆ ਦੇਣੀ ਸੀ। ਸੁਮਿਤ ਦੇ ਚਾਚਾ ਸੁਰੇਂਦਰ ਪੰਚਾਲ ਨੇ ਕਿਹਾ ਕਿ ਉਨ੍ਹਾਂ ਦਾ ਭਤੀਜਾ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਉਹ ਆਤਮਹੱਤਿਆ ਨਹੀਂ ਕਰ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਸੁਮਿਤ ਦੀ ਗਰਦਨ ’ਤੇ ਮਿਲਿਆ ਸੱਟ ਦਾ ਨਿਸ਼ਾਨ ਸ਼ੱਕੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×