ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ: ਯਮੁਨਾ ਦੇ ਪਾਣੀ ਕਾਰਨ ਹਜ਼ਾਰਾਂ ਏਕੜ ਫ਼ਸਲ ਡੁੱਬੀ

08:56 AM Jul 13, 2023 IST
ਯਮੁਨਾਨਗਰ ਅਧੀਨ ਇੱਕ ਪਿੰਡ ’ਚ ਭਰਿਆ ਹੋਇਆ ਪਾਣੀ। -ਫੋਟੋ: ਦਵਿੰਦਰ ਸਿੰਘ

ਪੱਤਰ ਪ੍ਰੇਰਕ
ਯਮੁਨਾਨਗਰ, 12 ਜੁਲਾਈ
ਯਮੁਨਾ ਦੇ ਪਾਣੀ ਨੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੈ। ਇਸ ਦੌਰਾਨ ਯਮੁਨਾ ਨਦੀ ਦੇ ਨਾਲ ਲੱਗਦੇ ਦੋ ਦਰਜਨ ਤੋਂ ਵੱਧ ਪਿੰਡਾਂ ਲਾਪਰਾ, ਮੰਡੀ, ਓੁਨਹੇੜੀ, ਬ੍ਰਹਮਪੁਰਾ, ਈਸਰਪੁਰ, ਸੰਧਾਲਾ, ਲਾਲ ਲੱਪਰ, ਸੰਧਾਲੀ, ਬਰਹੇੜੀ, ਮਾਡਲ ਟਾਊਨ, ਕਮਾਲਪੁਰ ਟਾਪੂ, ਦਿਆਲਗੜ੍ਹ, ਜਠਲਾਣਾ, ਬਾਗਾਂਵਾਲੀ, ਮਾਰੂਪੁਰ ਤੇ ਗੁਮਥਲਾ ਰਾਓ ਆਦਿ ਵਿੱਚ ਹੜ੍ਹਾਂ ਕਾਰਨ ਹਜਾਰਾਂ ਏਕੜ ਖੜ੍ਹੀ ਫਸਲ ਪਾਣੀ ਵਿੱਚ ਡੁੱਬ ਗਈ। ਇਸ ਦੇ ਨਾਲ ਹੀ ਪਿੰਡਾਂ ਦੀ ਆਬਾਦੀ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੜ੍ਹ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਖੜ੍ਹੀਆਂ ਹਜ਼ਾਰਾਂ ਏਕੜ ਸਬਜ਼ੀਆਂ, ਅਗੇਤੇ ਝੋਨੇ ਅਤੇ ਚਾਰੇ ਦੀ ਫ਼ਸਲ ਤਬਾਹ ਹੋ ਗਈ ਹੈ ਜਿਸ ਕਾਰਨ ਕਿਸਾਨਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ। ਕਿਸਾਨ ਮਹੀਪਾਲ, ਸ਼ਿਓਰਾਮ, ਜੰਗਸ਼ੇਰ, ਰਾਮਬੀਰ, ਕੁਸ਼ਲ ਪਾਲ ਅਤੇ ਸ਼ਮਸ਼ੇਰ ਆਦਿ ਨੇ ਦੱਸਿਆ ਕਿ ਇਸ ਵੇਲੇ ਗੰਨੇ ਅਤੇ ਅਗੇਤੇ ਝੋਨੇ ਦੀਆਂ ਫ਼ਸਲਾਂ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਖੜ੍ਹਾ ਹੈ। ਜੇਕਰ ਯਮੁਨਾ ਨਦੀ ਮੁੜ ਆਪਣੇ ਸਿਖਰ ‘ਤੇ ਪਹੁੰਚ ਜਾਂਦੀ ਹੈ ਤਾਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਯਮੁਨਾ ਨਦੀ ਦੇ ਵਹਾਅ ਵਿੱਚ ਕਮੀ ਹੋਣ ਦੇ ਬਾਵਜੂਦ ਨੀਵੇਂ ਇਲਾਕਿਆਂ ਦੀਆਂ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਗੂਹਲਾ ਚੀਕਾ (ਪੱਤਰ ਪ੍ਰੇਰਕ): ਹਰਿਆਣਾ-ਪੰਜਾਬ ਹੱਦ ’ਤੇ ਹੜ੍ਹ ਦੇ ਚੱਲਦੇ ਦੋਵਾਂ ਹੀ ਪਾਸੇ ਦੇ ਦਿਹਾਤੀ ਲੋਕਾਂ ਵੱਲੋਂ ਇੱਕ ਦੂਜੇ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅੱਜ ਪੰਜਾਬ ਦੀ ਹੱਦ ਨਾਲ ਲੱਗਦੇ ਗੂਹਲਾ ਚੀਕਾ ਦੇ ਪਿੰਡ ਦਾਬਾ ਚਾਬਾ ਦੇ ਲੋਕਾਂ ਦੀ ਮਦਦ ਲਈ ਲੋਕ ਟਰੈਕਟਰ ਟਰਾਲੀ ’ਤੇ ਰੋਟੀ ਪਾਣੀ ਆਦਿ ਰਾਹਤ ਸਮੱਗਰੀ ਲੈ ਕੇ ਪਹੁੰਚੇ ਗਏ ਪਰ ਉੱਥੇ ਪਾਣੀ ਜ਼ਿਆਦਾ ਹੋਣ ਦੇ ਕਾਰਨ ਟਰੈਕਟਰ ਟਰਾਲੀ ਪਲਟ ਗਈ ਅਤੇ ਸਾਰੇ ਲੋਕ ਡੁੱਬਣ ਲੱਗ ਪਏ। ੲਿਸ ਦੌਰਾਨ ਹਰਿਆਣਾ ਖੇਤਰ ਦੇ ਸਹਾਇਤਾ ਸਮੱਗਰੀ ਉਡੀਕ ਰਹੇ ਦਰਜਨਾਂ ਲੋਕਾਂ ਨੇ ਟਰੈਕਟਰ ਟਰਾਲੀ ਨੂੰ ਸਿੱਧਾ ਕਰਣ ਅਤੇ ਡੁੱਬ ਰਹੇ ਲੋਕਾਂ ਨੂੰ ਬਚਾਉਣ ਵਿੱਚ ਕੋਸ਼ਿਸ਼ ਕਰਦਿਆਂ ਟਰਾਲੀ ’ਚ ਸਵਾਰ ਸਾਰੇ ਲੋਕਾਂ ਨੂੰ ਬਚਾ ਲਿਆ। ਪੁਲੀਸ ਟੀਮ ਨੇ ਬਚਾਅ ਕਾਰਜ ’ਚ ਲੋਕਾਂ ਦੀ ਮਦਦ ਕੀਤੀ।

Advertisement

ਜੇਸੀਬੀ ਮਸ਼ੀਨ ਨਾਲ ਟਰੈਕਟਰ ਟਰਾਲੀ ਨੂੰ ਸਿੱਧਾ ਕਰਦੇ ਹੋਏ ਪਿੰਡ ਵਾਸੀ। -ਫੋਟੋ: ਮਿੱਤਲ

ਟੋਹਾਣਾ (ਪੱਤਰ ਪ੍ਰੇਰਕ): ਹਰਿਆਣਾ ਸੂਬੇ ਦੀ ਹੱਦ ’ਤੇ ਫਤਿਹਾਬਾਦ ਜ਼ਿਲ੍ਹੇ ਦੇ ਆਖਰੀ ਪਿੰਡ ਨੇੜੇ ਘੱਗਰ ਦਾ ਬੰਨ੍ਹ ਟੁੱਟ ਜਾਣ ਕਾਰਨ ਇਸ ਦਾ ਪਾਣੀ ਤੇਜ਼ੀ ਨਾਲ ਹਰਿਆਣਾ ਦੇ ਪਿੰਡਾਂ ਵੱਲ ਜਾਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਡੀਸੀ ਮਨਦੀਪ ਕੌਰ ਤੇ ਐੱਸ.ਪੀ. ਆਸਥਾ ਮੋਦੀ ਨੇ ਪਿੰਡ ਪੁਰਣਮਾਜਰਾ, ਹਿੰਮਤਪੁਰਾ, ਉਦੈਪੁਰ ਤੇ ਹੋਰ ਪਿੰਡਾਂ ਦੇ ਸਰਪੰਚਾਂ ਤੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਬਚਾਅ ਸਬੰਧੀ ਹਦਾਇਤਾਂ ਕੀਤੀਆਂ ਹਨ। ਸਰਪੰਚਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਢਾਣੀਆਂ ਦੇ ਪਰਿਵਾਰ ਨੂੰ ਪਿੰਡਾਂ ਵਿੱਚ ਲਿਆਂਦਾ ਜਾਵੇ। ਡੀਸੀ ਨੇ ਦੱਸਿਆ ਕਿ ਵੈਟਰਨਰੀ ਡਾਕਟਰਾਂ ਦੀ ਟੀਮਾਂ, ਸਿੰਚਾਈ ਵਿਭਾਗ ਦੀਆਂ ਟੀਮਾਂ ਤੇ ਇਲਾਵਾ ਬਠਿੰਡਾ ਤੋਂ ਐੱਨਡੀਆਰਐੱਫ਼ ਦੀ ਟੀਮਾਂ ਬਚਾਅ ਕਾਰਜਾਂ ਲਈ ਪੁੱਜ ਗਈਆਂ ਹਨ।
ਰਤੀਆ (ਪੱਤਰ ਪ੍ਰੇਰਕ): ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ ਨੇ ਟੋਹਾਣਾ ਅਤੇ ਜਾਖਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਵਿਕਾਸ ਅਤੇ ਪੰਚਾਇਤ ਮੰਤਰੀ ਨੇ ਚਾਂਦਪੁਰਾ ਰੈਸਟ ਹਾਊਸ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੰਭਾਵਿਤ ਅਸਧਾਰਨ ਸਥਿਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਬੰਨ੍ਹਾਂ ਨੂੰ ਪੱਕਾ ਕੀਤਾ ਜਾਵੇ।
ਜੀਂਦ/ਨਰਵਾਣਾ/ਸਫੀਦੋਂ (ਪੱਤਰ ਪ੍ਰੇਰਕ): ਨਰਵਾਣਾ ਦੇ ਐੱਸਡੀਐੱਮ ਅਨਿਲ ਕੁਮਾਰ ਦੂਨ ਨੇ ਅਧਿਕਾਰੀਆਂ ਦੀ ਟੀਮ ਦੇ ਨਾਲ ਪਾਣੀ ਦੀ ਮਾਰ ਹੇਠਲੇ ਇਲਾਕਿਆਂ ਦਾ ਦੌਰਾ ਕੀਤਾ ਤੇ ਪਾਣੀ ਦੀ ਨਿਕਾਸੀ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਨਰਵਾਣਾ ਉਪ-ਮੰਡਲ ਦੇ ਪਿੰਡ ਢਾਕਲ, ਖਰੜਵਾਲ, ਗੁਰਥਲੀ ਆਦਿ ਪਿੰਡਾਂ ਦਾ ਵੀ ਦੌਰਾ ਕਰਕੇ ਬਰਸਾਤੀ ਪਾਣੀ ਦਾ ਜਾਇਜ਼ਾ ਲਿਆ। ਉੱਧਰ, ਸਫੀਦੋਂ ਦੇ ਐੱਸਡੀਐੱਮ ਸਤਿਆਵਾਨ ਸਿੰਘ ਮਾਨ ਨੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਉਪ-ਮੰਡਲ ਦੇ ਪਿੰਡ ਸਾਹਨਪੁਰ ਸਥਿਤ ਪੰਪ ਹਾਊਸ ਦਾ ਦੌਰਾ ਕੀਤਾ। ਕਿਉਂਕਿ ਸਫੀਦੋਂ ਉਪ-ਮੰਡਲ ਦੇ ਕਈ ਪਿੰਡਾਂ-ਸਾਹਨਪੁਰ, ਨਿਮਣਾਬਾਦ, ਡਿਡਵਾੜਾ, ਟੋਡੀਖੇੜੀ ਆਦਿ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ।

 

Advertisement

ਘੱਗਰ ਨੇੜੇ ਡੇਰਿਆਂ ’ਤੇ ਫਸੇ ਲੋਕਾਂ ਨੂੰ ਐੱਨਡੀਆਰਐੱਫ ਟੀਮ ਨੇ ਬਚਾਇਆ

ਡੇਰਿਆਂ ’ਤੇ ਫਸੇ ਲੋਕਾਂ ਸੁਰੱਖਿਅਤ ਕੱਢ ਕੇ ਲਿਆਉਂਦੇ ਹੋਏ ਐੱਨਡੀਆਰਐੱਫ ਜਵਾਨ। -ਫੋਟੋ: ਮਿੱਤਲ

ਗੂਹਲਾ ਚੀਕਾ (ਪੱਤਰ ਪ੍ਰੇਰਕ): ਯੂਐੱਲਬੀ ਕਮਿਸ਼ਨਰ ਅਤੇ ਜਿਲੇ ਦੇ ਪ੍ਰਬੰਧਕੀ ਸਕੱਤਰ ਵਿਕਾਸ ਗੁਪਤਾ ਨੇ ਕਿਹਾ ਕਿ ਘੱਗਰ ਦਰਿਆ ਵਿੱਚ ਪਾਣੀ ਪੱਧਰ ਵਧਣ ਦੇ ਕਾਰਨ ਖੇਤਰ ਦੇ ਕਈ ਪਿੰਡ ਅਤੇ ਉਨ੍ਹਾਂ ਦੇ ਨਾਲ ਲੱਗਦੇ ਡੇਰਿਆਂ ਵਿੱਚ ਜ਼ਿਆਦਾ ਪਾਣੀ ਭਰਨ ਕਾਰਨ ਕੁੱਝ ਖੇਤਰਾ ਦਾ ਸੜਕੀ ਸੰਪਰਕ ਟੁਟ ਗਿਆ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕਿਸ਼ਤੀਆਂ ਦੀ ਮਦਦ ਨਾਲ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਡੇਰਿਆਂ ਤੋਂ ਸੁਰੱਖਿਅਤ ਕੱਢਿਆ ਜਾ ਰਿਹਾ ਹੈ। ਯੂੁਐੱਲਬੀ ਕਮਿਸ਼ਨਰ ਸਣੇ ਡੀਸੀ ਜਗਦੀਸ਼ ਸ਼ਰਮਾ, ਜ਼ਿਲ੍ਹਾ ਪੁਲੀਸ ਕਪਤਾਨ ਅਭੀਸ਼ੇਕ ਜੋਰਵਾਲ, ਐੱਸਡੀਐੱਮ ਜੋਤੀ ਮਿੱਤਲ ਅਧਿਕਾਰੀਆਂ ਦੇ ਨਾਲ ਟਟਿਆਣਾ ਘੱਗਰ ਗੇਜ, ਹਾਂਸੀ ਬੁਟਾਨਾ ਨਹਿਰ, ਭਾਟੀਆ ਆਦਿ ਖੇਤਰਾਂ ਦਾ ਦੌਰਾ ਕੀਤਾ ਹੈ। ੲਿਸ ਦੌਰਾਨ ਵਿਧਾਇਕ ਈਸ਼ਵਰ ਸਿੰਘ ਅਤੇ ਡੀਸੀ ਜਗਦੀਸ਼ ਸ਼ਰਮਾ ਨੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿੱਚ ਸਾਰੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹ ਸਬੰਧੀ ਰਾਹਤ ਕਾਰਜਾਂ ਦੀ ਫੀਡਬੈਕ ਲਈ ਹੈ ਅਤੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਦੂਜੇ ਪਾਸੇ ਐੱਨਡੀਆਰਐੱਫ ਦੀ ਟੀਮ ਹੜ੍ਹ ਵਿੱਚ ਫਸੇ ਲੋਕਾਂ ਨੂੰ ਲਗਾਤਾਰ ਰਹੀ ਹੈ ਕੱਢ ਰਹੀ ਹੈ। ਘੱਗਰ ਨੇੜੇ ਲੱਗਦੇ ਪਿੰਡ ਦੇ ਕੋਲ ਬਸੇ ਭੁਸਲਾ ਅਤੇ ਬੋਪੁਰ ਵਿੱਚ ਇਕਦਮ ਤੋਂ ਆਏ ਬਰਸਾਤੀ ਪਾਣੀ ਦੇ ਕਾਰਨ ਲੋਕ ਆਪੋ ਆਪਣੇ ਡੇਰਿਆਂ ਵਿੱਚ ਫਸ ਗਏ ਸਨ। ਇਨ੍ਹਾਂ ਡੇਰਿਆਂ ਤੋਂ 42 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਦੂਜੇ ਪਾਸੇ ਮਹਾਵੀਰ ਦਲ ਚੀਕਾ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਖਾਣ ਪੀਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ।

Advertisement
Tags :
ਹਜ਼ਾਰਾਂਹਰਿਆਣਾ:ਕਾਰਨਡੁੱਬੀਪਾਣੀ:ਫ਼ਸਲਯਮੁਨਾ