Haryana News: ਮਹਿਲਾ ਦੀ ਸ਼ਿਕਾਇਤ ਦਰਜ ਨਾ ਕਰਨ ’ਤੇ ਅੰਬਾਲਾ ਸਦਰ ਥਾਣੇ ਦੇ SHO ਨੂੰ ਮੁਅੱਤਲ ਕਰਨ ਦੇ ਹੁਕਮ
04:33 PM Dec 23, 2024 IST
Advertisement
ਰਤਨ ਸਿੰਘ ਢਿੱਲੋਂ
ਅੰਬਾਲਾ, 23 ਦਸੰਬਰ
Advertisement
Haryana News: ਅੰਬਾਲਾ ਕੈਂਟ ਦੇ ਰੈਸਟ ਹਾਊਸ ਵਿਚ ਸੋਮਵਾਰ ਨੂੰ ਲਾਏ ਜਨਤਾ ਕੈਂਪ ਦੌਰਾਨ ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਇਕ ਔਰਤ ਨੇ ਰੋਂਦਿਆਂ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਨੇ ਉਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ।
ਇਸ ’ਤੇ ਵਿੱਜ ਨੇ ਐਸਐਚਓ ਸਤੀਸ਼ ਕੁਮਾਰ ਨੂੰ FIR ਦਰਜ ਨਾ ਕਰਨ ਦਾ ਕਾਰਨ ਪੁੱਛਿਆ। ਐਸਐਚਓ ਨੇ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ’ਤੇ ਵਿੱਜ ਦਾ ਗੁੱਸਾ ਭੜਕ ਉੱਠਿਆ ਅਤੇ ਉਨ੍ਹਾਂ ਕਿਹਾ, ‘‘ਆਈ ਐਮ ਮਨਿਸਟਰ, ਯੂ ਹੈਵ ਡਿਸਓਬੇਡ ਮਾਈ ਆਰਡਰ (ਮੈਂ ਮੰਤਰੀ ਹਾਂ ਅਤੇ ਤੁਸੀਂ ਮੇਰੇ ਹੁਕਮਾਂ ਦੀ ਅਦੂਲੀ ਕੀਤੀ ਹੈ।)’’ ਉਨ੍ਹਾਂ ਕਿਹਾ, ‘‘ਤੂੰ ਜੱਜ ਨਹੀਂ ਏਂ।’’ ਨਾਲ ਹੀ ਮੰਤਰੀ ਨੇ ਡੀਜੀਪੀ ਨੂੰ ਫੋਨ ਮਿਲਾ ਕੇ ਐਸਐਚਓ ਨੂੰ ਮੁਅੱਤਲ ਕਰਨ ਦੀ ਕਾਰਵਾਈ ਕਰਨ ਲਈ ਕਹਿ ਦਿੱਤਾ।
Advertisement
Advertisement