For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਚੋਣਾਂ: ਸ਼ਹਿਰੀ ਸੀਟਾਂ ’ਤੇ ਛੁੱਟੀਆਂ ਦਾ ਪਿਆ ਪਰਛਾਵਾਂ

07:11 AM Oct 07, 2024 IST
ਹਰਿਆਣਾ ਚੋਣਾਂ  ਸ਼ਹਿਰੀ ਸੀਟਾਂ ’ਤੇ ਛੁੱਟੀਆਂ ਦਾ ਪਿਆ ਪਰਛਾਵਾਂ
Advertisement

ਗੀਤਾਂਜਲੀ ਗਾਇਤਰੀ
ਚੰਡੀਗੜ੍ਹ, 6 ਅਕਤੂਬਰ
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਸ਼ਨਿਚਰਵਾਰ ਨੂੰ ਪਈਆਂ ਵੋਟਾਂ ’ਚ ਸ਼ਹਿਰਾਂ ਦੇ ਮੁਕਾਬਲੇ ਦਿਹਾਤੀ ਸੀਟਾਂ ’ਤੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਉਂਜ ਮੰਨਿਆ ਜਾ ਰਿਹਾ ਹੈ ਕਿ ਛੁੱਟੀਆਂ ਕਾਰਨ ਸ਼ਹਿਰੀ ਵੋਟ ਫ਼ੀਸਦ ਪ੍ਰਭਾਵਿਤ ਹੋਇਆ ਹੈ। ਹਰਿਆਣਾ ’ਚ ਇਸ ਵਾਰ 66.97 ਫ਼ੀਸਦ ਵੋਟਿੰਗ ਹੋਈ ਜੋ ਪਿਛਲੀਆਂ ਚੋਣਾਂ ਨਾਲੋਂ ਘੱਟ ਰਹੀ ਹੈ। ਅੰਬਾਲਾ ਕੈਂਟ ’ਚ ਭਾਜਪਾ ਆਗੂ ਤੇ ਸਾਬਕਾ ਮੰਤਰੀ ਅਨਿਲ ਵਿਜ ਅਤੇ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਵਿਚਕਾਰ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ ਜਿਥੇ 64.65 ਫ਼ੀਸਦ ਵੋਟ ਪਏ। ਸਾਬਕਾ ਮੰਤਰੀ ਅਸੀਮ ਗੋਇਲ ਦੀ ਸੀਟ ਅੰਬਾਲਾ ਸ਼ਹਿਰ ’ਚ ਵੀ 63 ਫ਼ੀਸਦ ਵੋਟਿੰਗ ਹੋਈ। ਗੁਰੂਗ੍ਰਾਮ ’ਚ 51.5, ਕਰਨਾਲ ’ਚ 56.37, ਹਿਸਾਰ ’ਚ 61.44, ਬਡਖਲ ’ਚ 47.29 ਅਤੇ ਫਰੀਦਾਬਾਦ ’ਚ 53 ਫ਼ੀਸਦ ਵੋਟਿੰਗ ਹੋਈ। ਪੰਚਕੂਲਾ ਜ਼ਿਲ੍ਹੇ ਦੀਆਂ ਦੋ ਸੀਟਾਂ ’ਤੇ ਵੋਟ ਪ੍ਰਤੀਸ਼ਤ ’ਚ ਕਮੀ ਦੇਖੀ ਗਈ। ਪੰਚਕੂਲਾ (ਸ਼ਹਿਰੀ) ਸੀਟ ’ਤੇ 59.37 ਫ਼ੀਸਦ ਵੋਟਿੰਗ ਦਰਜ ਕੀਤੀ ਗਈ ਜਦਕਿ ਕਾਲਕਾ ਜੋ ਮੂਲ ਰੂਪ ’ਚ ਦਿਹਾਤੀ ਇਲਾਕਾ ਹੈ, ’ਚ 72.07 ਫ਼ੀਸਦ ਵੋਟਿੰਗ ਹੋਈ। ਅੰਬਾਲਾ ਜ਼ਿਲ੍ਹੇ ਅਧੀਨ ਪੈਂਦੀਆਂ ਦਿਹਾਤੀ ਸੀਟਾਂ ਮੁਲਾਨਾ ਤੇ ਨਾਰਾਇਣਗੜ੍ਹ ’ਚ ਕ੍ਰਮਵਾਰ 71.04 ਅਤੇ 73.10 ਫ਼ੀਸਦ ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਲੋਹਾਰੂ ’ਚ 79.30, ਟੋਹਾਣਾ ’ਚ 77, ਤੋਸ਼ਾਮ ’ਚ 72 ਜਦਕਿ ਬਰਵਾਲਾ ਤੇ ਨਾਰਨੌਂਦ ’ਚ ਕ੍ਰਮਵਾਰ 73.56 ਤੇ 74.14 ਫ਼ੀਸਦ ਵੋਟਾਂ ਦਰਜ ਕੀਤੀਆਂ ਗਈਆਂ ਹਨ। 2 ਅਕਤੂਬਰ ਨੂੰ ਗਾਂਧੀ ਜੈਯੰਤੀ ਅਤੇ 3 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜੈਯੰਤੀ ਦੀਆਂ ਛੁੱਟੀਆਂ ਦੇ ਨਾਲ 5 ਤੇ 6 ਅਕਤੂਬਰ ਨੂੰ ਹਫ਼ਤੇ ਦੇ ਆਖਰੀ ਦਿਨਾਂ ਦਰਮਿਆਨ ਕੰਮ ਦਾ ਸਿਰਫ਼ ਇੱਕ ਦਿਨ (4 ਅਕਤੂਬਰ) ਹੋਣ ਕਾਰਨ ਸ਼ਹਿਰੀ ਵੋਟਰ 5 ਅਕਤੂਬਰ ਨੂੰ ਹੋਈ ਵੋਟਿੰਗ ਵਾਲੇ ਦਿਨ ਹਾਜ਼ਰ ਰਹਿਣ ’ਚ ਨਾਕਾਮ ਰਹੇ। ਇੰਦਰਾ ਗਾਂਧੀ ਨੈਸ਼ਨਲ ਕਾਲਜ, ਲਾਡਵਾ ਦੇ ਪ੍ਰਿੰਸੀਪਲ ਅਤੇ ਰਾਜਨੀਤੀ ਸ਼ਾਸਤਰ ਦੇ ਇਕ ਅਧਿਆਪਕ ਕੁਸ਼ਲ ਸਿੰਘ ਨੇ ਕਿਹਾ, ‘‘ਇਕ ਛੁੱਟੀ ਲੈਣ ਨਾਲ ਤੁਹਾਡੀ ਪੰਜ ਦਿਨਾਂ ਦੀਆਂ ਛੁੱਟੀਆਂ ਹੋ ਰਹੀਆਂ ਸਨ। ਮੇਰੇ ਜ਼ਿਲ੍ਹੇ ਵਿੱਚ ਵੋਟਾਂ ਦੀਆਂ ਤਿਆਰੀਆਂ ਵਜੋਂ 4 ਅਕਤੂਬਰ ਦੀ ਵੀ ਛੁੱਟੀ ਐਲਾਨੀ ਗਈ ਸੀ। ਇਸ ਦਾ ਮਤਲਬ ਹੈ ਕਿ ਸਰਕਾਰੀ ਖੇਤਰ ਦੇ ਮੁਲਾਜ਼ਮਾਂ ਜਾਂ ਸਕੂਲਾਂ ਦੇ ਵਿਦਿਆਰਥੀਆਂ ਲਈ ਤਕਰੀਬਨ ਸਾਰਾ ਹੀ ਹਫ਼ਤਾ ਛੁੱਟੀਆਂ ਸਨ। ਚੋਣ ਕਮਿਸ਼ਨ ਵੱਲੋਂ ਵੋਟਿੰਗ ਦੀ ਤਰੀਕ ਪਹਿਲੀ ਅਕਤੂਬਰ ਤੋਂ ਬਦਲ ਕੇ 5 ਅਕਤੂਬਰ ਕੀਤੇ ਜਾਣ ਵੇਲੇ ਸਹੀ ਅਨੁਮਾਨ ਨਹੀਂ ਲਗਾਇਆ ਜਾ ਸਕਿਆ। ਇਸ ਦਾ ਅਸਰ ਸ਼ਹਿਰੀ ਖੇਤਰ ਵਿੱਚ ਹੋਣ ਵਾਲੀ ਵੋਟਿੰਗ ’ਤੇ ਪਿਆ। ਇਹੀ ਕਾਰਨ ਹੈ ਕਿ ਸ਼ਹਿਰੀ ਵੋਟਰਾਂ ਦੇ ਮੁਕਾਬਲੇ ਦਿਹਾਤੀ ਵੋਟਰਾਂ ਨੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਵਿੱਚ ਵਧੇਰੇ ਰੁਚੀ ਦਿਖਾਈ।’’ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਆਸ਼ੂਤੋਸ਼ ਨੇ ਕਿਹਾ, ‘‘ਦੁਨੀਆ ਭਰ ਦੇ ਸਫ਼ਲ ਲੋਕਤੰਤਰਾਂ ਵਿੱਚ ਇਕ ਪਾਰਟੀ ਲਗਾਤਾਰ ਸਿਰਫ ਦੋ ਕਾਰਜਕਾਲ ਪੂਰੇ ਕਰ ਸਕੀ ਹੈ। ਕੋਈ ਵੀ ਪਾਰਟੀ ਲਗਾਤਾਰ ਦੋ ਕਾਰਜਕਾਲ ਤੋਂ ਜ਼ਿਆਦਾ ਸੱਤਾ ਵਿੱਚ ਨਹੀਂ ਰਹਿ ਸਕੀ ਹੈ। ਸੈਮੁੂਅਲ ਹੰਟਿੰਗਟਨ ਦੀ ਇਹ ਪਰਿਕਲਪਨਾ ਕੁਝ ਛੋਟਾਂ ਦੇ ਨਾਲ ਮੌਜੂਦਾ ਸਮੇਂ ਭਾਰਤ ’ਤੇ ਵੀ ਲਾਗੂ ਹੁੰਦੀ ਹੈ। ਇਸ ਦੇ ਨਾਲ ਹੀ, ਵਧੇਰੇ ਵੋਟ ਫੀਸਦ ਵੀ ਵੋਟਰਾਂ ਦਾ ਰੁਝਾਨ ਬਦਲਾਅ ਵੱਲ ਹੋਣ ਦਾ ਇਸ਼ਾਰਾ ਕਰਦੀ ਹੈ। ਉਨ੍ਹਾਂ ਕਿਹਾ ਕਿ 67 ਫੀਸਦ ਵੋਟਿੰਗ ਨੂੰ ਕਿਸੇ ਵੀ ਤਰ੍ਹਾਂ ਘੱਟ ਨਹੀਂ ਮੰਨਿਆ ਜਾ ਸਕਦਾ ਹੈ।

Advertisement

Advertisement
Advertisement
Author Image

Advertisement