ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਚੋਣਾਂ: ਪੰਚਕੂਲਾ ’ਚ ਕਾਂਗਰਸੀ ਉਮੀਦਵਾਰ ਚੰਦਰ ਮੋਹਨ ਜੇਤੂ ਰਹੇ

11:14 AM Oct 09, 2024 IST
ਜੇਤੂ ਮਾਰਚ ਵਿੱਚ ਸ਼ਾਮਲ ਚੰਦਰ ਮੋਹਨ ਦੇ ਪਰਿਵਾਰਕ ਮੈਂਬਰ ਤੇ ਪਾਰਟੀ ਸਮਰਥਕ। -ਫੋਟੋ: ਨਿਤਿਨ ਮਿੱਤਲ

ਪੀਪੀ ਵਰਮਾ
ਪੰਚਕੂਲਾ, 8 ਅਕਤੂਬਰ
ਕਾਂਗਰਸ ਦੇ ਉਮੀਦਵਾਰ ਚੰਦਰ ਮੋਹਨ ਨੇ ਪੰਚਕੂਲਾ ਹਲਕੇ ਤੋਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਚੰਦਰ ਮੋਹਨ ਨੇ 67,253 ਵੋਟਾਂ ਹਾਸਲ ਕੀਤੀਆਂ ਜਦੋਂਕਿ ਭਾਜਪਾ ਦੇ ਗਿਆਨ ਚੰਦ ਨੂੰ 65,277 ਵੋਟਾਂ ਪਈਆਂ। ਚੰਦਰ ਮੋਹਨ ਨੇ ਸ੍ਰੀ ਗੁਪਤਾ ਨੂੰ 1976 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇੱਥੋਂ ‘ਆਪ’ ਦੇ ਉਮੀਦਵਾਰ ਪ੍ਰੇਮ ਗਰਗ ਨੂੰ 3329 ਵੋਟਾਂ, ਜੇਜੇਪੀ ਦੇ ਸੁਸ਼ੀਲ ਗਰਗ ਨੂੰ 1153 ਵੋਟਾਂ ਤੇ ਨੋਟਾ ਨੂੰ 984 ਵੋਟਾਂ ਪਾਈਆਂ।
ਅੱਜ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਪੰਚਕੂਲਾ ਦੇ ਸਰਕਾਰੀ ਕਾਲਜ ਸੈਕਟਰ-1 ਵਿੱਚ ਸ਼ੁਰੂ ਹੋ ਗਈ ਸੀ। ਚੰਦਰ ਮੋਹਨ ਦੀ ਜਿੱਤ ਨੂੰ ਲੈ ਕੇ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਸ਼ਹਿਰ ਵਿੱਚ ਜਿੱਤ ਦਾ ਜਲੂਸ ਕੱਢਿਆ। ਅੱਜ ਸਵੇਰ ਤੋਂ ਹੀ ਚੰਦਰ ਮੋਹਨ ਗਿਣਤੀ ਵਿੱਚ ਅੱਗੇ ਚੱਲ ਰਹੇ ਸਨ। ਸ੍ਰੀ ਚੰਦਰ ਮੋਹਨ ਨੇ ਕਿਹਾ ਕਿ ਉਹ ਆਪਣੇ ਪਿਤਾ ਮਰਹੂਮ ਭਜਨ ਲਾਲ ਦੇ ਸੁਫ਼ਨੇ ਪੰਚਕੂਲਾ ਨੂੰ ਸੁੰਦਰ ਬਣਾ ਕੇ ਪੂਰਾ ਕਰਨਗੇ।
ਇਸੇ ਤਰ੍ਹਾਂ ਹਰਿਆਣਾ ਵਿਧਾਨ ਸਭਾ ਹਲਕਾ ਕਾਲਕਾ ਤੋਂ ਭਾਜਪਾ ਉਮੀਦਵਾਰ ਸ਼ਕਤੀ ਰਾਣੀ ਸ਼ਰਮਾ ਨੇ 10,833 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਜਪਾ ਉਮੀਦਵਾਰ ਸ਼ਕਤੀ ਰਾਣੀ ਸ਼ਰਮਾ ਨੇ 60,612 ਵੋਟਾਂ ਹਾਸਲ ਕੀਤੀਆਂ। ਕਾਲਕਾ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਦੀਪ ਚੌਧਰੀ 49,729 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ।

Advertisement

Advertisement