For the best experience, open
https://m.punjabitribuneonline.com
on your mobile browser.
Advertisement

ਹਰਿਆਣਾ: ਭਾਜਪਾ ਵੱਲੋਂ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

05:52 PM Sep 10, 2024 IST
ਹਰਿਆਣਾ  ਭਾਜਪਾ ਵੱਲੋਂ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
Advertisement

ਨਵੀਂ ਦਿੱਲੀ, 10 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ 18 ਨਵੇਂ ਚਿਹਰਿਆਂ ’ਤੇ ਦਾਅ ਖੇਡਿਆ ਗਿਆ ਹੈ। ਇਸ ਵਾਰ ਚਾਰ ਟਿਕਟਾਂ ਉਨ੍ਹਾਂ ਨੂੰ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਪਿਛਲੀ ਵਾਰ ਚੋਣ ਹਾਰੀ ਸੀ। ਭਾਜਪਾ ਨੇ ਦੂਜੀ ਸੂਚੀ ਵਿਚ ਚਾਰ ਅਨੁਸੂਚਿਤ ਜਾਤੀ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਭਾਜਪਾ ਵੱਲੋਂ ਜਾਰੀ ਕੀਤੀ ਗਈ ਦੂਜੀ ਸੂਚੀ ਵਿਚ ਦੋ ਔਰਤਾਂ ਨੂੰ ਵੀ ਟਿਕਟ ਦਿੱਤੀ ਗਈ ਹੈ। ਭਾਜਪਾ ਨੇ ਰਾਈ ਸੋਨੀਪਤ ਤੋਂ ਕ੍ਰਿਸ਼ਨਾ ਗਹਿਲਾਵਤ ਨੂੰ ਤੇ ਏਲਨਾਬਾਦ ਤੋਂ ਅਮੀਰ ਚੰਦ ਮਹਿਤਾ ਨੂੰ ਟਿਕਟ ਦਿੱਤੀ ਗਈ ਹੈ। ਪਵਨ ਸੈਣੀ ਨੂੰ ਨਰਾਇਣਗੜ੍ਹ, ਜੈ ਭਗਵਾਨ ਸ਼ਰਮਾ ਨੂੰ ਪਿਹੋਵਾ, ਸਤਪਾਲ ਜਾਂਬਾ ਨੂੰ ਪੁੰਡਰੀ, ਯੋਗੇਂਦਰ ਰਾਣਾ ਨੂੰ ਅਸੰਧ, ਦੇਵੇਂਦਰ ਕੌਸ਼ਿਕ ਨੂੰ ਗਨੌਰ, ਪ੍ਰਦੀਪ ਸਾਂਗਵਾਨ ਨੂੰ ਬਰੌਦਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

Advertisement
Advertisement
Author Image

sukhitribune

View all posts

Advertisement