ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੇ 90 ’ਚੋਂ 89 ਸੀਟਾਂ ’ਤੇ ਉਮੀਦਵਾਰ ਐਲਾਨੇ

12:30 PM Sep 12, 2024 IST

ਨਵੀਂ ਦਿੱਲੀ, 12 ਸਤੰਬਰ
ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਪੰਜ ਹੋਰ ਉਮੀਦਵਾਰਾਂ ਦੇ ਨਾਵਾਂ ਵਾਲੀ ਚੌਥੀ ਸੂਚੀ, ਇਸ ਤੋਂ ਬਾਅਦ ਦੋ ਨਾਵਾਂ ਵਾਲੀ ਪੰਜਵੀਂ ਸੂਚੀ ਅਤੇ ਇਕ ਨਾਮ ਵਾਲੀ ਛੇਵੀਂ ਸੂਚੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਗਿਣਤੀ 89 ਹੋ ਗਈ ਹੈ। ਚੌਥੀ ਸੂਚੀ ਵਿੱਚ ਕਾਂਗਰਸ ਨੇ ਅੰਬਾਲਾ ਕੈਂਟ ਤੋਂ ਪਰਿਮਲ ਪਰੀ, ਪਾਣੀਪਤ ਦਿਹਾਤੀ ਤੋਂ ਸਚਿਨ ਕੁੰਡੂ, ਨਰਵਾਣਾ (ਰਾਵਖੇਂ) ਤੋਂ ਸਤਬੀਰ ਦਬਲੈਨ, ਰਾਣੀਆਂ ਤੋਂ ਸਰਵ ਮਿੱਤਰਾ ਕੰਬੋਲ ਅਤੇ ਤਿਗਾਓਂ ਤੋਂ ਰੋਹਿਤ ਨਾਗਰ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਪੰਜਵੀਂ ਸੂਚੀ ਵਿੱਚ ਉਕਲਾਨਾ (ਐੱਸਸੀ-ਰਾਖਵੀਂ) ਸੀਟ ਤੋਂ ਨਰੇਸ਼ ਸੈਲਵਾਲ ਅਤੇ ਨਾਰਨੌਂਦ ਤੋਂ ਜਸਬਰੀਰ ਸਿੰਘ (ਜੱਸੀ ਪੇਤਵਾਰ) ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉਪਰੰਤ ਛੇਵੀਂ ਸੂਚੀ ਵਿੱਚ ਸੋਹਨਾ ਤੋਂ ਰੋਹਤਾਸ਼ ਖਟਾਨਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜੋ ਕਿ ਪਹਿਲਾਂ ਜੇਜੇਪੀ ਨਾਲ ਸੀ। ਇਸ ਤੋਂ ਇਲਾਵਾ ਭਿਵਾਨੀ ਵਿਧਾਨ ਸਭਾ ਸੀਟ ਸਹਿਯੋਗੀ ਪਾਰਟੀ ਸੀਪੀਆਈ (ਐੱਮ) ਨੂੰ ਦਿੱਤੀ ਗਈ ਹੈ।  -ਪੀਟੀਆਈ

Advertisement

Advertisement