ਹਰਿਆਣਾ ਵਿਧਾਨ ਸਭਾ ਚੋਣਾਂ: ਜਜਪਾ ਤੇ ਆਜ਼ਾਦ ਸਮਾਜ ਪਾਰਟੀ ਗੱਠਜੋੜ ਨੇ 13 ਹੋਰ ਉਮੀਦਵਾਰ ਐਲਾਨੇ
12:48 PM Sep 12, 2024 IST
Advertisement
ਚੰਡੀਗੜ੍ਹ, 12 ਸਤੰਬਰ
ਜਨਨਾਇਕ ਜਨਤਾ ਪਾਰਟੀ (ਜਜਪਾ) ਅਤੇ ਆਜ਼ਾਦ ਸਮਾਜ ਪਾਰਟੀ (ਆਸਪਾ) ਗੱਠਜੋੜ ਨੇ ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੀ ਛੇਵੀਂ ਸੂਚੀ ਵਿੱਚ 13 ਹੋਰ ਉਮੀਦਵਾਰਾਂ ਦੇ ਨਾਮ ਐਲਾਨੇ ਹਨ। ਗੱਠਜੋੜ ਦੇ ਸੀਨੀਅਰ ਆਗੂ ਰਮੇਸ਼ ਖਟਕ ਨੂੰ ਖਰਖੌਦਾ ਸੀਟ ਤੋਂ ਮੈਦਾਨ ’ਚ ਉਤਾਰਿਆ ਗਿਆ ਹੈ। ਇਨ੍ਹਾਂ 13 ਉਮੀਦਵਾਰਾਂ ’ਚੋਂ ਆਸਪਾ ਭਿਵਾਨੀ, ਬਹਾਦਰਗੜ੍ਹ, ਮਹੇਂਦਰਗੜ੍ਹ ਅਤੇ ਬਾਦਸ਼ਾਹਪੁਰ ਸੀਟ ਤੋਂ ਚੋਣ ਰਹੀ ਹੈ। ਸੂਚੀ ਮੁਤਾਬਕ, ਜਜਪਾ ਨੇ ਸੋਨੀਪਤ ਵਿੱਚ ਖਰਖੌਦਾ ਸੀਟ ਦੇ ਨਾਲ ਕਰਨਾਲ, ਪਾਣੀਪਤ ਸ਼ਹਿਰ, ਨਰਵਾਨਾ, ਉਕਲਾਨਾ, ਨਾਰਨੌਂਦ, ਲੋਹਾਰੂ, ਨਾਂਗਲ ਚੌਧਰੀ ਅਤੇ ਬੜਖਲ ਸੀਟਾਂ ਤੋਂ ਉਮੀਵਾਰ ਉਤਾਰੇ ਹਨ। ਦੋਵੇਂ ਸਹਿਯੋਗੀ ਪਾਰਟੀਆਂ ਨੇ 90 ਸੀਟਾਂ ’ਚੋਂ ਹੁਣ ਤੱਕ 77 ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚੋਂ 61 ਜਜਪਾ ਤੋਂ ਹਨ। -ਪੀਟੀਆਈ
Advertisement
Advertisement
Advertisement