ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਿਆਣਾ ਵੱਲੋਂ ਸਿਪਾਹੀ ਤੇ ਵਣ ਗਾਰਡ ਦੀਆਂ ਨੌਕਰੀਆਂ ’ਚ ਅਗਨੀਵੀਰਾਂ ਲਈ 10 ਫੀਸਦ ਰਾਖਵੇਂਕਰਨ ਦਾ ਐਲਾਨ

05:18 PM Jul 17, 2024 IST

ਚੰਡੀਗੜ੍ਹ, 17 ਜੁਲਾਈ
ਹਰਿਆਣਾ ਸਰਕਾਰ ਨੇ ਪੁਲੀਸ, ਵਣ ਗਾਰਡ ਅਤੇ ਜੇਲ੍ਹ ਵਾਰਡਨ ਵਰਗੀਆਂ ਸੇਵਾਵਾਂ ਵਿੱਚ ਅਗਨੀਵੀਰਾਂ ਨਹੀ 10 ਫ਼ੀਸਦ ਰਾਖਵੇਂਕਰ ਤੋਂ ਇਲਾਵਾ ਉਮਰ ਵਿੱਚ ਛੋਟ ਸਣੇ ਹੋਰ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਪਾਹੀ, ਖਣਨ ਗਾਰਡ, ਵਣ ਗਾਰਡ, ਜੇਲ੍ਹ ਵਾਰਡਨ ਅਤੇ ਵਿਸ਼ੇਸ਼ ਪੁਲੀਸ ਅਧਿਕਾਰੀ ਦੇ ਅਹੁਦਿਆਂ ’ਤੇ ਕੀਤੀ ਜਾਣ ਵਾਲੀ ਸਿੱਧੀ ਭਰਤੀ ਵਿੱਚ ਅਗਨੀਵੀਰ ਵਾਸਤੇ ਸਿੱਧਾ 10 ਫ਼ੀਸਦ ਰਾਖਵਾਂਕਰਨ ਹੋਵੇਗਾ। ਸੈਣੀ ਨੇ ਕਿਹਾ, ‘‘ਅਸੀਂ ਇਹ ਪ੍ਰਬੰਧ ਕੀਤਾ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਗਰੁੱਪ ‘ਸੀ’ ਅਤੇ ‘ਡੀ’ ਦੇ ਅਹੁਦਿਆਂ ’ਤੇ ਵੀ ਉਮਰ ਵਰਗ ਵਿੱਚ ਤਿੰਨ ਸਾਲ ਦੀ ਛੋਟ ਦਿੱਤੀ ਜਾਵੇਗੀ। ਸੈਣੀ ਨੇ ਕਿਹਾ, ‘‘ਹਾਲਾਂਕਿ ਅਗਨੀਵੀਰ ਦੇ ਪਹਿਲੇ ਬੈਚ ਲਈ ਇਹ ਛੋਟ ਪੰਜ ਸਾਲ ਹੋਵੇਗੀ।’’ -ਪੀਟੀਆਈ

Advertisement

Advertisement
Advertisement