For the best experience, open
https://m.punjabitribuneonline.com
on your mobile browser.
Advertisement

ਹੈਰਿਸ ਤੇ ਟਰੰਪ ਬਹਿਸ ’ਚ ਪਹਿਲੀ ਵਾਰ ਹੋਣਗੇ ਆਹਮੋ-ਸਾਹਮਣੇ

07:39 AM Sep 11, 2024 IST
ਹੈਰਿਸ ਤੇ ਟਰੰਪ ਬਹਿਸ ’ਚ ਪਹਿਲੀ ਵਾਰ ਹੋਣਗੇ ਆਹਮੋ ਸਾਹਮਣੇ
Advertisement

ਵਾਸ਼ਿੰਗਟਨ, 10 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਦੇ ਉਮੀਦਵਾਰ ਡੋਨਲਡ ਟਰੰਪ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਦੋਵਾਂ ਆਗੂਆਂ ਦਰਮਿਆਨ ਸ਼ਾਇਦ ਇਹ ਇਕਲੌਤੀ ਸਿਆਸੀ ਬਹਿਸ ਹੋਵੇਗੀ। ਇਸ ਦੌਰਾਨ ਦੋਵਾਂ ’ਤੇ ਦੇਸ਼ ਸਬੰਧੀ ਆਪੋ-ਆਪਣੇ ਨਜ਼ਰੀਏ ਨੂੰ ਪੇਸ਼ ਕਰਨ ਦਾ ਦਬਾਅ ਹੋਵੇਗਾ।
ਇਹ ਪ੍ਰੋਗਰਾਮ ਪੂਰਬੀ ਫਿਲਾਡੈਲਫੀਆ ਵਿੱਚ ਰਾਤ ਨੌਂ ਵਜੇ ਕਰਵਾਇਆ ਜਾਵੇਗਾ। ਜੂਨ ਵਿੱਚ ਹੋਈ ਆਖ਼ਰੀ ਬਹਿਸ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਦੇ ਨਮੋਸ਼ੀਜਨਕ ਪ੍ਰਦਰਸ਼ਨ ਮਗਰੋਂ ਚੋਣ ਮੁਹਿੰਮ ਵਿੱਚ ਨਾਟਕੀ ਬਦਲਾਅ ਆ ਗਿਆ ਸੀ। ਬਹਿਸ ਵਿੱਚ ਪੱਛੜਨ ਮਗਰੋਂ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ’ਚੋਂ ਬਾਹਰ ਹੋਣ ਦਾ ਫ਼ੈਸਲਾ ਕੀਤਾ ਸੀ। ਇਸ ਮਗਰੋਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ-ਆਪਣੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਹੈਰਿਸ ਇਹ ਦਿਖਾਉਣਾ ਚਾਹੁੰਦੀ ਹੈ ਕਿ ਉਹ ਬਾਇਡਨ ਦੀ ਤੁਲਨਾ ਵਿੱਚ ਟਰੰਪ ਖ਼ਿਲਾਫ਼ ਡੈਮੋਕਰੈਟਿਕ ਧਿਰ ਨੂੰ ਬਿਹਤਰ ਢੰਗ ਨਾਲ ਅੱਗੇ ਵਧਾ ਸਕਦੀ ਹੈ।
ਉਧਰ, ਟਰੰਪ ਉਪ ਰਾਸ਼ਟਰਪਤੀ ਹੈਰਿਸ ਨੂੰ ਉਦਾਰਵਾਦੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਮਲਾ ਹੈਰਿਸ (59) ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਵਾਲੀ ਪਹਿਲੀ ਸਿਆਹਫਾਮ ਅਤੇ ਪਹਿਲੀ ਦੱਖਣੀ ਏਸ਼ੀਆਈ ਮੂਲ ਦੀ ਮਹਿਲਾ ਹਨ।
ਸਾਬਕਾ ਰਾਸ਼ਟਰਪਤੀ ਟਰੰਪ (78) ਨੂੰ ਹੈਰਿਸ ਨਾਲ ਮੁਕਾਬਲੇ ਵਿੱਚ ਮੁਸ਼ਕਲ ਆ ਰਹੀ ਹੈ। ਟਰੰਪ ਨੇ ਕਈ ਵਾਰ ਉਨ੍ਹਾਂ ਖ਼ਿਲਾਫ਼ ਨਸਲੀ ਅਤੇ ਲਿੰਗਕ ਟਿੱਪਣੀਆਂ ਕੀਤੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਸਹਿਯੋਗੀ ਨਾਰਾਜ਼ ਹਨ। ਉਹ ਚਾਹੁੰਦੇ ਹਨ ਕਿ ਟਰੰਪ ਇਸ ਦੀ ਥਾਂ ਹੈਰਿਸ ਨਾਲ ਨੀਤਗਤ ਮੱਤਭੇਦਾਂ ’ਤੇ ਧਿਆਨ ਕੇਂਦਰਤ ਕਰਨ।
ਉਧਰ, ਹੈਰਿਸ ਦਾ ਪਿਛਲੇ ਪੰਜ ਦਿਨਾਂ ਦੌਰਾਨ ਜ਼ਿਆਦਾਤਰ ਸਮਾਂ ਪੈਨਿਸਲਵੇਨੀਆ ਵਿੱਚ ਬਹਿਸ ਦੀਆਂ ਤਿਆਰੀਆਂ ਵਿੱਚ ਬੀਤਿਆ ਹੈ। -ਏਪੀ

Advertisement

Advertisement
Advertisement
Author Image

sukhwinder singh

View all posts

Advertisement