ਕਵਿਤਾ ਗਾਇਨ ਮੁਕਾਬਲੇ ਵਿੱਚ ਹਰਜੋਤ ਸਿੰਘ ਅੱਵਲ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਅਗਸਤ
ਇੱਥੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਵੀਰਪਾਲ ਕੌਰ ਦੀ ਰਹਿਨੁਮਾਈ ਵਿੱਚ ਇਸ ਸਾਲ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਥਾਨਕ ਆਰਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸ਼ਤਰੀ ਨਗਰ ਲੁਧਿਆਣਾ ਵਿੱਚ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਡਾ. ਸੰਦੀਪ ਸ਼ਰਮਾ ਨੇ ਮੁਕਾਬਲਿਆਂ ਦੀ ਰੂਪ-ਰੇਖਾ ਬਾਰ ਦੱਸਿਆ। ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਡਿੰਪਲ ਮਦਾਨ ਬਤੌਰ ਮੁੱਖ ਮਹਿਮਾਨ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਦਵਿੰਦਰ ਸਿੰਘ ਲੋਟੇ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਕਵਿਤਾ ਗਾਇਨ ਹਰਜੋਤ ਸਿੰਘ (ਸਹਸ ਅਯਾਲੀ ਕਲਾਂ) , ਜਸਵਿੰਦਰ ਸਿੰਘ (ਸਸਸਸ ਸੋਹੀਆਂ) ਅਤੇ ਵੰਸ਼ ( ਸਹਸ ਕੈਲਾਸ਼ ਨਗਰ ) ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਲੇਖ ਰਚਨਾ ਵਿੱਚ ਮਨਵੀਰ ਕੌਰ (ਸ.ਕੰ. ਸਸਸ ਸਾਹਨੇਵਾਲ), ਅਰਸ਼ਪ੍ਰੀਤ ਕੌਰ (ਸਹਸ ਤਲਵੰਡੀ ਖੁਰਦ) ਅਤੇ ਮੋਹਿਤ ਗੌਤਮ (ਮਾਲਵਾ ਖ਼ਾਲਸਾ ਸਸ ਸਕੂਲ) ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਹਾਣੀ ਵਿੱਚ ਰੀਆ (ਆਰਐੱਸ ਮਾਡਲ ਸਕੂਲ ਲੁਧਿਆਣਾ), ਸ਼ਿਸ਼ਟੀ ਕੁਮਾਰੀ (ਸਸਸਸ ਉਮੈਦਪੁਰ) ਅਤੇ ਅਰਸ਼ਪ੍ਰੀਤ ਕੌਰ ( ਸਸਸਸ ਦੇਤਵਾਲ) ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਰਚਨਾ ਵਿੱਚ ਅਰਮਾਨ (ਸਸਸਸ ਪਮਾਲ), ਬਬਨਪ੍ਰੀਤ ਸਿੰਘ(ਸਸਸਸ ਦਾਖਾ) ਅਤੇ ਤਰਨਪ੍ਰੀਤ ਸਿੰਘ (ਸਹਸ ਤਲਵੰਡੀ ਖੁਰਦ) ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਆਰਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਡਾ. ਸੰਜੀਵ ਚੰਦੇਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।