ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਗੋਬਿੰਦ ਕੌਰ ਦੀ ਅਗਵਾਈ ਵਾਲੀ ਜਥੇਬੰਦੀ ਵਿੱਚ ਆਈ ਤਰੇੜ

11:10 AM Jul 08, 2024 IST
ਕੈਬਨਿਟ ਮੰਤਰੀ ਬਲਜੀਤ ਕੌਰ ਨਾਲ ਮੀਟਿੰਗ ਕਰਦੇ ਹੋਏ ਵੱਖ ਹੋਣ ਵਾਲੇ ਧੜੇ ਦੇ ਆਗੂ।

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 7 ਜੁਲਾਈ
ਹਰਗੋਬਿੰਦ ਕੌਰ ਦੀ ਅਗਵਾਈ ਹੇਠਲੀ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਪੰਜ ਜ਼ਿਲ੍ਹਾ ਪ੍ਰਧਾਨਾਂ ਨੇ ਖੁਦ ਨੂੰ ਇਸ ਯੂਨੀਅਨ ਤੋਂ ਵੱਖ ਕਰਦਿਆਂ ਜਲਦ ਨਵੀਂ ਯੂਨੀਅਨ ਕਾਇਮ ਕਰਨ ਦਾ ਫੈਸਲਾ ਕੀਤਾ ਹੈ।
ਯੂਨੀਅਨ ਦੇ ਸੂਬਾ ਆਗੂ ਸ਼ਿੰਦਰਪਾਲ ਕੌਰ ਦਿਆਲਪੁਰਾ ਭਾਈਕਾ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਨਾਲ ਯੂਨੀਅਨ ਦੀਆਂ ਮੰਗਾਂ ਸਬੰਧੀ ਵਿਸ਼ੇਸ਼ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਯੂਨੀਅਨ ਦੀਆਂ ਪੰਜ ਜ਼ਿਲ੍ਹਾ ਪ੍ਰਧਾਨਾਂ ਨੇ ਵੱਖਰੀ ਮੀਟਿੰਗ ਕਰਕੇ ਯੂਨੀਅਨ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਇਕ ਰਾਜਨੀਤਕ ਧੜੇ ਨਾਲ ਜੁੜ ਚੁੱਕੇ ਹਨ। ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਦੇ ਇਸਤਰੀ ਵਿੰਗ ਦਾ ਪ੍ਰਧਾਨ ਬਣਾਇਆ ਹੋਇਆ ਹੈ। ਅਜਿਹੇ ਹਲਾਤ ‘ਚ ਉਹ ਆਂਗਨਵਾੜੀ ਮੁਲਾਜ਼ਮਾਂ ਦੇ ਹਿੱਤਾਂ ਅਤੇ ਯੂਨੀਅਨ ਦੀ ਸਹੀ ਢੰਗ ਨਾਲ ਅਗਵਾਈ ਨਹੀਂ ਕਰ ਸਕਦੇ। ਇਸ ਗੱਲ ਨੂੰ ਮਹਿਸੂਸ ਕਰਦਿਆਂ ਹੀ ਯੂਨੀਅਨ ਦੀਆਂ ਪੰਜ ਜ਼ਿਲ੍ਹਾ ਪ੍ਰਧਾਨਾਂ ਨੇ ਆਪਣੇ ਆਪ ਨੂੰ ਯੂਨੀਅਨ ਤੋਂ ਵੱਖ ਕਰ ਲਿਆ ਹੈ ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸੋਮਾ ਰਾਣੀ, ਰੋਪੜ ਦੇ ਪ੍ਰਧਾਨ ਰੀਮਾ ਰਾਣੀ, ਮੁਹਾਲੀ ਦੇ ਪ੍ਰਧਾਨ ਬਲਜੀਤ ਕੌਰ, ਨਵਾਂ ਸ਼ਹਿਰ ਦੇ ਪ੍ਰਧਾਨ ਪੂਨਾ ਰਾਣੀ, ਮਾਨਸਾ ਤੋਂ ਜਸਵੰਤ ਕੌਰ, ਕਿਰਨਾ ਰਾਣੀ ਮਾਨਸਾ, ਕੁਲਵੰਤ ਕੌਰ ਸੜੋਹਾ, ਆਰਤੀ ਭਗਤਾ, ਮਨਜੀਤ ਕੌਰ ਤਲਵੰਡੀ, ਪਰਮਜੀਤ ਕੌਰ ਤਲਵੰਡੀ ਤੇ ਸਤਵੰਤ ਕੌਰ ਰਾਮਾ ਮੰਡੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਮੀਟਿੰਗ ਦੌਰਾਨ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਜਲਦੀ ਮੰਨਣ ਦਾ ਭਰੋਸਾ ਦਿੱਤਾ ਹੈ। ਕੈਬਨਿਟ ਮੰਤਰੀ ਨੇ ਯਕੀਨ ਦਿਵਾਇਆ ਹੈ ਕਿ ਐੱਨਜੀਓ ਬਲਾਕਾਂ ਨੂੰ ਮੁੱਖ ਵਿਭਾਗ ਵਿਚ ਕਰਨ ਦਾ ਕੰਮ ਜਲਦੀ ਪੂਰਾ ਕੀਤਾ ਜਾਵੇਗਾ। ਰੱਖੜੀ ਦੇ ਤਿਉਹਾਰ ’ਤੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇਗਾ। ਵਿਦੇਸ਼ੀ ਛੁੱਟੀ ਅਤੇ ਸੋਧ ਕਰਕੇ ਬਿਨਾਂ ਤਨਖਾਹ ਦੇ ਛੁੱਟੀ ਲਾਗੂ ਕੀਤੀ ਜਾਵੇਗੀ ਤੇ ਹੁਣ ਤੱਕ ਦੇ ਬਕਾਇਆ ਬਿੱਲ ਜਲਦੀ ਕਲੀਅਰ ਕੀਤੇ ਜਾਣਗੇ।

Advertisement

Advertisement