For the best experience, open
https://m.punjabitribuneonline.com
on your mobile browser.
Advertisement

ਹਾਰਦਿਕ ਨੇ ਆਪਣੇ ਕਰੀਅਰ ਦਾ ਸਿਹਰਾ ਜੁਗਰਾਜ ਨੂੰ ਦਿੱਤਾ

08:14 AM Apr 04, 2024 IST
ਹਾਰਦਿਕ ਨੇ ਆਪਣੇ ਕਰੀਅਰ ਦਾ ਸਿਹਰਾ ਜੁਗਰਾਜ ਨੂੰ ਦਿੱਤਾ
Advertisement

ਨਵੀਂ ਦਿੱਲੀ, 3 ਅਪਰੈਲ
ਭਾਰਤੀ ਪੁਰਸ਼ ਹਾਕੀ ਟੀਮ ਦੇ ਉਪ ਕਪਤਾਨ ਹਾਰਦਿਕ ਸਿੰਘ ਨੂੰ ਜੇਕਰ ਆਪਣੇ ਮਾਮਾ ਤੇ ਭਾਰਤ ਦੇ ਸਾਬਕਾ ਡਰੈਗ ਫਲਿਕਰ ਜੁਗਰਾਜ ਸਿੰਘ ਤੋਂ ਸਮੇਂ ਸਿਰ ਸਲਾਹ ਨਾ ਮਿਲੀ ਹੁੰਦੀ ਤਾਂ ਉਹ 2017 ਵਿੱਚ ਹੀ ਨੈਦਰਲੈਂਡਜ਼ ਚਲਾ ਜਾਂਦਾ। ਇਹ ਉਹ ਸਮਾਂ ਸੀ ਜਦੋਂ ਉਹ ਕੌਮੀ ਕੈਂਪ ਵਿੱਚ ਥਾਂ ਬਣਾਉਣ ਲਈ ਪਸੀਨਾ ਵਹਾ ਰਿਹਾ ਸੀ ਪਰ ਸਫਲਤਾ ਨਹੀਂ ਮਿਲ ਰਹੀ ਸੀ। ਜਲੰਧਰ ਨੇੜਲੇ ਪਿੰਡ ਖੁਸਰੋਪੁਰ ਦੇ ਵਸਨੀਕ ਮਿੱਡਫੀਲਡਰ ਹਾਰਦਿਕ ਨੇ ਕਿਹਾ ਕਿ ਜੇਕਰ ਉਸ ਦੇ ਮਾਮਾ ਜੁਗਰਾਜ ਸਿੰਘ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਨਾ ਕਰਦੇ ਤਾਂ ਉਹ ਭਾਰਤ ਲਈ ਖੇਡਣ ਦਾ ਆਪਣਾ ਸੁਫ਼ਨਾ ਛੱਡਣ ਹੀ ਵਾਲਾ ਸੀ। ਹਾਰਦਿਕ ਨੇ ਕਿਹਾ, ‘‘14 ਸਾਲ ਦੀ ਉਮਰ ਵਿੱਚ ਮੁਹਾਲੀ ਹਾਕੀ ਅਕਾਦਮੀ ਨਾਲ ਜੁੜਨ ਮਗਰੋਂ ਮੈਂ ਸਬ-ਜੂਨੀਅਰ ਪੱਧਰ ਤੋਂ ਸੀਨੀਅਰ ਪੱਧਰ ਤੱਕ ਤੇਜ਼ੀ ਨਾਲ ਅੱਗੇ ਵਧਿਆ। ਪਰ ਕੁੱਝ ਸਾਲਾਂ ਮਗਰੋਂ ਮੈਂ ਖੁਦ ਨੂੰ ਅਜਿਹੀ ਸਥਿਤੀ ਵਿੱਚ ਮਹਿਸੂਸ ਕੀਤਾ ਜਿੱਥੇ ਮੈਂ ਸਵੈ-ਭਰੋਸਾ ਗੁਆ ਲਿਆ ਸੀ ਕਿਉਂਕਿ ਕੌਮੀ ਕੈਂਪ ਲਈ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ।’’ ਉਨ੍ਹਾਂ ਕਿਹਾ, ‘‘ਉਸ ਸਮੇਂ 2017 ਵਿੱਚ ਮੈਂ ਕਲੱਬ ਹਾਕੀ ਖੇਡਣ ਲਈ ਨੈਦਰਲੈਂਡਜ਼ ਵਿੱਚ ਤਬਦੀਲ ਹੋਣ ਦਾ ਵਿਚਾਰ ਬਣਾ ਰਿਹਾ ਸੀ। ਮੈਂ ਭਾਰਤ ਦੀ ਨੁਮਾਇੰਦਗੀ ਕਰਨ ਦੀ ਉਮੀਦ ਛੱਡ ਦਿੱਤੀ ਸੀ। ਜੇਕਰ ਉਨ੍ਹਾਂ (ਜੁਗਰਾਜ) ਨੇ ਉਸ ਸਮੇਂ ਮੇਰਾ ਮਾਰਗਦਰਸ਼ਨ ਨਾ ਕੀਤਾ ਹੁੰਦਾ ਤਾਂ ਮੈਂ ਇੱਥੇ ਨਹੀਂ ਹੋਣਾ ਸੀ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×