For the best experience, open
https://m.punjabitribuneonline.com
on your mobile browser.
Advertisement

ਸਰਪੰਚੀ ਲਈ ਨਾਮਜ਼ਦਗੀ ਭਰਨ ਵਾਲੀ ਹਰਬੰਸ ਕੌਰ ਨੂੰ ਨਹੀਂ ਮਿਲਿਆ ਚੋਣ ਨਿਸ਼ਾਨ

10:40 AM Oct 10, 2024 IST
ਸਰਪੰਚੀ ਲਈ ਨਾਮਜ਼ਦਗੀ ਭਰਨ ਵਾਲੀ ਹਰਬੰਸ ਕੌਰ ਨੂੰ ਨਹੀਂ ਮਿਲਿਆ ਚੋਣ ਨਿਸ਼ਾਨ
ਹਰਬੰਸ ਕੌਰ
Advertisement

ਪਰਮਜੀਤ ਸਿੰਘ
ਫਾਜ਼ਿਲਕਾ, 9 ਅਕਤੂਬਰ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਸੋਹਣਾ ਸਾਂਦੜ ਵਿੱਚ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀ ਸਰਪੰਚ ਦੀ ਚੋਣ ਲਈ ਉਮੀਦਵਾਰ ਹਰਬੰਸ ਕੌਰ ਨੇ ਦੱਸਿਆ ਕਿ ਉਹ ਆਪਣਾ ਚੋਣ ਨਿਸ਼ਾਨ ਲੈਣ ਲਈ ਦੋ ਦਿਨ ਤੋਂ ਬੂਥ ਨੰਬਰ 7 ਦੇ ਚੱਕਰ ਕੱਟ ਰਹੀ ਹੈ ਪਰ ਅੱਜ ਉਸ ਨੂੰ ਆਰਓ ਨੇ ਸਪਸ਼ਟ ਤੌਰ ’ਤੇ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਚੋਣ ਨਿਸ਼ਾਨ ਨਹੀਂ ਮਿਲ ਸਕਦਾ, ਕਿਉਂਕਿ ਉਨ੍ਹਾਂ ਨੇ ਆਪਣੀ ਸਰਪੰਚ ਦੀ ਨਾਮਜ਼ਦਗੀ ਵਾਪਸ ਲੈ ਲਈ ਹੈ। ਉਮੀਦਵਾਰ ਹਰਬੰਸ ਕੌਰ ਅਤੇ ਉਸ ਦੇ ਪਤੀ ਪੂਰਨ ਸਿੰਘ ਨੇ ਦੋਸ਼ ਲਾਇਆ ਕਿ ਅਧਿਕਾਰੀ ਨੇ ਖੁਦ ਉਨ੍ਹਾਂ ਦੇ ਦਸਤਖ਼ਤ ਕਰਕੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ ਜਦਕਿ ਉਨ੍ਹਾਂ ਵੱਲੋਂ ਕੋਈ ਵੀ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਈ ਗਈ। ਦੂਜੇ ਪਾਸੇ ਸਰਪੰਚੀ ਦੀ ਇਕੋ ਇੱਕ ਉਮੀਦਵਾਰ ਸਿੰਦਰ ਕੌਰ ਪਤਨੀ ਮਹਿੰਦਰ ਕੌਰ ਅਤੇ ਬਾਕੀ ਪੰਜ ਪੰਚਾਂ ਨੂੰ ਜੇਤੂ ਕਰਾਰ ਦਿੱਤਾ ਜਾ ਚੁੱਕਿਆ ਹੈ। ਦੱਸਣਯੋਗ ਹੈ ਕਿ ਇਥੇ ਨਾਮਜ਼ਦਗੀ ਵਾਪਸ ਲੈਣ ਸਮੇਂ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਗਈ।

Advertisement

ਮੈਂ ਆਪਣਾ ਕੰਮ ਕਾਨੂੰਨ ਮੁਤਾਬਕ ਕੀਤਾ: ਆਰਓ

ਇਸ ਸਬੰਧੀ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਆਰਓ ਗੁਰਦਾਸ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਮੁਤਾਬਕ ਆਪਣਾ ਕੰਮ ਕੀਤਾ ਹੈ ਅਤੇ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਮੀਦਵਾਰ ਵੱਲੋਂ ਹੀ ਕਾਗਜ਼ ਵਾਪਸ ਲਏ ਗਏ ਹਨ। ਇਸ ਲਈ ਬਾਕੀ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਜਲਾਲਾਬਾਦ ਦੇ ਐੱਸਡੀਐੱਮ ਕੰਵਰਜੀਤ ਸਿੰਘ ਨੇ ਕਿਹਾ ਕਿ ਇਸ ਸ਼ਿਕਾਇਤ ਦੀ ਪੜਤਾਲ ਜੇ ਉਨ੍ਹਾਂ ਮਾਰਕ ਹੋਵੇਗੀ ਤਾਂ ਉਹ ਤੁਰੰਤ ਕਾਰਵਾਈ ਕਰਨਗੇ।

Advertisement

Advertisement
Author Image

Advertisement