ਕਵਿਤਾ ਲਿਖਣ ’ਚ ਹਰਨਵਰੂਪ ਕੌਰ ਅੱਵਲ
ਐੱਸਏਐੱਸ ਨਗਰ: ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਗਿਆਨੀ ਦਿੱਤ ਸਿੰਘ ਪੰਜਾਬੀ ਮੌਲਿਕ ਕਵਿਤਾ ਲਿਖਣ ਮੁਕਾਬਲੇ ਸ਼ਿਵਾਲਿਕ ਪਬਲਿਕ ਸਕੂਲ ਫ਼ੇਜ਼ 6 ਮੁਹਾਲੀ ਵਿਖੇ ਕਰਾਏ ਗਏ। ਸਕੂਲ ਵਰਗ ’ਚੋਂ ਹਰਨਵਰੂਪ ਕੌਰ (ਦਸਵੀਂ) ਨੇ ਪਹਿਲਾ ਸਥਾਨ, ਅਰਸ਼ਜੋਤ ਕੌਰ (ਦਸਵੀਂ) ਨੇ ਦੂਜਾ ਸਥਾਨ, ਅਕਸ਼ਿਤਾ ਸ਼ਰਮਾ (ਦਸਵੀਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਵਰਗ ’ਚੋਂ ਸੁਬਾ (ਬੀ.ਐੱਡ.) ਨੇ ਪਹਿਲਾ ਸਥਾਨ, ਅੰਸ਼ਿਤਾ ਸ਼ਰਮਾ (ਬੀ.ਐੱਡ.) ਨੇ ਦੂਜਾ ਸਥਾਨ, ਦੀਪਿਕਾ ਕੁਮਾਰੀ (ਬੀ.ਐੱਡ.) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਧਿਆਪਕ ਵਰਗ ’ਚੋਂ ਡਾ. ਗੁਣਵੰਤ ਕੌਰ ਬਰਾੜ ਨੇ ਪਹਿਲਾ ਸਥਾਨ ਅਤੇ ਜਸਪ੍ਰੀਤ ਕੌਰ ਪੰਜਾਬੀ ਅਧਿਆਪਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ’ਚ 22 ਪ੍ਰਤੀਯੋਗੀਆਂ ਨੇ ਭਾਗ ਲਿਆ। ਕਵਿਤਾ ਲਈ ਵਿਸ਼ਾ ਕੁਦਰਤ ਸੀ। ਇਹ ਕਵਿਤਾ-ਪੁਰਸਕਾਰ ਪੁਆਧੀ ਪੰਜਾਬੀ ਸੱਥ ਦੇ 21ਵੇਂ ਸਾਲਾਨਾ ਸਨਮਾਨ ਸਮਾਗਮ ਮੌਕੇ 24 ਨਵੰਬਰ ਨੂੰ ਦਿੱਤੇ ਜਾਣਗੇ। ਇਹ ਜਾਣਕਾਰੀ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਅਤੇ ਕਵਿਤਾ ਕਮੇਟੀ ਕਨਵੀਨਰ ਜਸਪਾਲ ਸਿੰਘ ਕੰਵਲ ਵੱਲੋਂ ਦਿੱਤੀ ਗਈ। -ਖੇਤਰੀ ਪ੍ਰਤੀਨਿਧ