For the best experience, open
https://m.punjabitribuneonline.com
on your mobile browser.
Advertisement

ਦਸ ਜ਼ਿਲ੍ਹਿਆਂ ਦੀਆਂ ਮਹਿਲਾ ਪਾਇਲਟਾਂ ਨੂੰ 24 ਡਰੋਨ ਸੌਂਪੇ

10:31 AM Jun 16, 2024 IST
ਦਸ ਜ਼ਿਲ੍ਹਿਆਂ ਦੀਆਂ ਮਹਿਲਾ ਪਾਇਲਟਾਂ ਨੂੰ 24 ਡਰੋਨ ਸੌਂਪੇ
ਮਹਿਲਾ ਪਾਇਲਟਾਂ ਨਾਲ ਡੀਸੀ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਜੂਨ
ਇੱਥੇ ਇਫਕੋ ਨੇ ਜੀਟੀ ਭਾਰਤ ਅਤੇ ਐੱਚਡੀਐੱਫਸੀ ਬੈਂਕ ਪਰਿਵਰਤਨ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ ਕੇਂਦਰ (ਪੀਐੱਮਡੀਕੇ) ਸਕੀਮ ਤਹਿਤ 10 ਜ਼ਿਲ੍ਹਿਆਂ ਦੀਆਂ ਮਹਿਲਾ ਪਾਇਲਟਾਂ ਨੂੰ 24 ਡਰੋਨ ਦਿੱਤੇ ਹਨ। ਇਸ ਨਾਲ ਮਹਿਲਾ ਪਾਇਲਟ ਇੱਕ ਏਕੜ ਰਕਬੇ ਵਿੱਚ ਸੱਤ ਮਿੰਟ ’ਚ ਸਪਰੇਅ ਕਰ ਸਕਣਗੀਆਂ। ਇਨ੍ਹਾਂ ਨਿਪੁੰਨ ਔਰਤਾਂ ਨੂੰ ‘ਨਮੋ ਡਰੋਨ ਦੀਦੀਜ਼’ ਵਜੋਂ ਜਾਣਿਆ ਜਾਣ ਲੱਗਾ ਹੈ।
ਡੀਸੀ ਕੁਲਵੰਤ ਸਿੰਘ ਨੇ ਕਿਹਾ ਕਿ ਆਰਥਿਕ ਪੱਖੋ ਪੈਰਾਂ ਸਿਰ ਔਰਤਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਹਰੇਕ ਡਰੋਨ ਸਿਸਟਮ ਵਿੱਚ ਇਲੈਕਟ੍ਰੀਕਲ ਵਾਹਨ ਅਤੇ ਜਨਰੇਟਰ ਹੁੰਦਾ ਹੈ ਜਿਸ ਦੀ ਕੀਮਤ 15 ਲੱਖ ਰੁਪਏ ਹੈ ਜੋ ਉਨ੍ਹਾਂ ਨੂੰ ਮੁਫ਼ਤ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡਰੋਨ ਨਾਲ ਇੱਕ ਏਕੜ ਰਕਬੇ ਵਿੱਚ ਸੱਤ ਮਿੰਟਾਂ ਵਿੱਚ ਸਪਰੇਅ ਹੋ ਸਕੇਗੀ।
ਇਫਕੋ ਪੰਜਾਬ ਦੇ ਸਟੇਟ ਮਾਰਕੀਟਿੰਗ ਮੈਨੇਜਰ ਹਰਮੇਲ ਸਿੰਘ ਸਿੱਧੂ ਨੇ ਔਰਤ ਕਿਸਾਨਾਂ ਨੂੰ ਡਰੋਨ ਰਾਹੀਂ ਉਪਜੀਵਕਾ ਦੇ ਮੌਕਿਆਂ ਬਾਰੇ ਵੀ ਦੱਸਿਆ। ਖੇਤੀ ਅਫ਼ਸਰ ਸੁਖਰਾਜ ਕੌਰ ਦਿਓਲ ਨੇ ਮਹਿਲਾ ਕਿਸਾਨਾਂ ਨੂੰ ਆਰਥਿਕ ਉੱਨਤੀ ਲਈ ਆਪਸ ਵਿੱਚ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਹੋਰਨਾਂ ਨੂੰ ਵੱਖ-ਵੱਖ ਰੋਜ਼ੀ-ਰੋਟੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ, ਮੈਨੇਜਰ, ਗ੍ਰਾਂਟ ਥਾਰਨਟਨ, ਕੰਸਲਟੈਂਟ ਸੰਤੋਖ ਸਿੰਘ, ਨਵਨੀਤ ਸਿੰਘ, ਸਾਕਸ਼ੀ ਜੈਨ ਅਤੇ ਗ੍ਰਾਂਟ ਥਾਰਨਟਨ ਟੀਮ ਤੇ ਪੰਜਾਬ ਦੇ ਸੰਚਿਤ ਸ਼ਰਮਾ ਨੇ ਇਸ ਪਹਿਲਕਦਮੀ ਦੇ ਮੁੱਖ ਉਦੇਸ਼ ਬਾਰੇ ਦੱਸਿਆ।

Advertisement

Advertisement
Author Image

sukhwinder singh

View all posts

Advertisement
Advertisement
×