ਕਾਟ ਲਗਾ ਕੇ ਝੋਨਾ ਨਾ ਚੁਕਾਉਣ ’ਤੇ ਅੜਿਆ ਆੜ੍ਹਤੀ
05:46 AM Nov 24, 2024 IST
ਪੱਤਰ ਪ੍ਰੇਰਕ
ਨੂਰਪੁਰ ਬੇਦੀ, 23 ਨਵੰਬਰ
ਇੱਥੇ ਆੜ੍ਹਤੀ ਗੁਰਨਾਇਬ ਸਿੰਘ ਜੇਤੇਵਾਲ ਦੇ ਕਰੀਬ 1800 ਕੁਇੰਟਲ ਝੋਨੇ ਦੀ ਚੁਕਾਈ ਨਹੀਂ ਹੋਈ। ਸ੍ਰੀ ਜੇਤੇਵਾਲ ਤੇ ਜਮਹੂਰੀ ਕਿਸਾਨ ਸਭਾ ਦੇ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਇਸ ਵਾਰ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਲਈ ਭਾਅ ’ਚ ਕਾਟ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਆੜ੍ਹਤੀ ਜੇਤੇਵਾਲ ਨੇ ਝੋਨੇ ਦੀ ਚੁਕਾਈ ਕਰਨ ਵਾਲੇ ਸ਼ੈੱਲਰ ਮਾਲਕਾਂ ਵੱਲੋਂ ਮੰਗੇ ਸੌ ਰੁਪਏ ਪ੍ਰਤੀ ਕੁਇੰਟਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਆੜ੍ਹਤੀ ਜੇਤੇਵਾਲ ਨੇ ਕਿਹਾ ਕਿ ਉਹ ਝੋਨੇ ਉੱਤੇ ਕਿਸੇ ਕਿਸਮ ਦੀ ਕਾਟ ਨਹੀਂ ਦੇਣਗੇ ਭਾਵੇਂ ਪ੍ਰਸ਼ਾਸਨ ਉਨ੍ਹਾਂ ਦਾ ਆੜ੍ਹਤ ਦਾ ਲਾਇਸੈਂਸ ਰੱਦ ਕਰ ਦੇਵੇ।
Advertisement
Advertisement