For the best experience, open
https://m.punjabitribuneonline.com
on your mobile browser.
Advertisement

ਹੇਲੀ ਨੇ ਵਾਸ਼ਿੰਗਟਨ ਡੀਸੀ ’ਚ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਇਮਰੀ ਜਿੱਤ ਹਾਸਲ ਕੀਤੀ

12:29 PM Mar 04, 2024 IST
ਹੇਲੀ ਨੇ ਵਾਸ਼ਿੰਗਟਨ ਡੀਸੀ ’ਚ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਇਮਰੀ ਜਿੱਤ ਹਾਸਲ ਕੀਤੀ
Advertisement

ਵਾਸ਼ਿੰਗਟਨ, 4 ਮਾਰਚ
ਨਿੱਕੀ ਹੇਲੀ ਨੇ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਵਾਸ਼ਿੰਗਟਨ ਡੀਸੀ (ਡਿਸਟ੍ਰਿਕਟ ਆਫ ਕੋਲੰਬੀਆ) ਦੀਆਂ ਪ੍ਰਾਇਮਰੀ ਚੋਣਾਂ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀ ਚੋਣ ਮੁਹਿੰਮ ਦੌਰਾਨ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਅੱਜ ਹੇਲੀ ਦੀ ਜਿੱਤ ਨੇ ਅਸਥਾਈ ਤੌਰ 'ਤੇ ਟਰੰਪ ਦੀ ਜਿੱਤ ਦੇ ਸਿਲਸਿਲੇ ਨੂੰ ਰੋਕ ਦਿੱਤਾ ਹੈ ਪਰ ਸਾਬਕਾ ਰਾਸ਼ਟਰਪਤੀ ਨੂੰ ਇਸ ਹਫਤੇ ਦੇ ਸੁਪਰ ਟਿਊਜ਼ਡੇਅ ’ਚ ਵੱਡੀ ਗਿਣਤੀ 'ਚ ਡੈਲੀਗੇਟਾਂ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰਾਂ) ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। ਸੁਪਰ ਮੰਗਲਵਾਰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰਾਇਮਰੀ ਚੋਣ ਪ੍ਰਕਿਰਿਆ ਦਾ ਦਿਨ ਹੈ, ਜਦੋਂ ਜ਼ਿਆਦਾਤਰ ਰਾਜਾਂ ਵਿੱਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ। ਪਿਛਲੇ ਹਫ਼ਤੇ ਆਪਣੇ ਗ੍ਰਹਿ ਰਾਜ ਦੱਖਣੀ ਕੈਰੋਲੀਨਾ ਵਿੱਚ ਹਾਰ ਦੇ ਬਾਵਜੂਦ ਹੇਲੀ ਨੇ ਕਿਹਾ ਕਿ ਉਹ ਆਪਣੀ ਦਾਅਵੇਦਾਰੀ ਨਹੀਂ ਛੱਡੇਗੀ। ਹੇਲੀ (51) ਨੂੰ 1274 ਵੋਟਾਂ (62.9 ਫੀਸਦੀ) ਮਿਲੀਆਂ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ 676 ਵੋਟਾਂ (33.2 ਫੀਸਦੀ) ਮਿਲੀਆਂ।

Advertisement

Advertisement
Author Image

Advertisement
Advertisement
×