ਹਲਦਵਾਨੀ ਹਿੰਸਾ: ਮੁੱਖ ਸਾਜ਼ਿਸ਼ਘਾੜਾ ਦਿੱਲੀ ਤੋਂ ਗ੍ਰਿਫ਼ਤਾਰ
07:37 AM Feb 25, 2024 IST
Advertisement
ਹਲਦਵਾਨੀ, 24 ਫਰਵਰੀ
ਉੱਤਰਾਖੰਡ ਪੁਲੀਸ ਨੇ ਹਲਦਵਾਨੀ ਹਿੰਸਾ ਦੇ ਕਥਿਤ ਮੁੱਖ ਸਾਜ਼ਿਸ਼ਘਾੜੇ ਅਬਦੁਲ ਮਲਿਕ ਨੂੰ ਅੱਜ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਇੱਥੇ ਲੈ ਆਈ। ਨੈਨੀਤਾਲ ਦੇ ਐੱਸਐੱਸਪੀ ਪ੍ਰਹਲਾਦ ਨਾਰਾਇਣ ਮੀਣਾ ਨੇ ਕਿਹਾ ਕਿ ਗੁਜਰਾਤ, ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਣੇ ਵੱਖ ਵੱਖ ਸੂਬਿਆਂ ਵਿੱਚ ਮਲਿਕ ਅਤੇ ਉਸ ਦੇ ਪੁੱਤਰ ਅਬਦੁਲ ਮੋਇਦ ਦੀ ਭਾਲ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਟੀਮ ਨੇ ਮਲਿਕ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਪਰ ਉਸ ਦਾ ਪੁੱਤਰ ਅਜੇ ਵੀ ਫਰਾਰ ਹੈ। ਉਨ੍ਹਾਂ ਕਿਹਾ, ‘‘ਅਸੀਂ ਮਲਿਕ ਨੂੰ ਹਲਦਵਾਨੀ ਲੈ ਆਏ ਹਾਂ। ਉਹ ਸਾਡੀ ਹਿਰਾਸਤ ਵਿੱਚ ਹੈ। ਉਸ ਨੂੰ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।’’ ਪੁਲੀਸ ਨੇ ਦੱਸਿਆ ਕਿ ਮਾਮਲੇ ’ਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸੰਖਿਆ 81 ਹੋ ਗਈ ਹੈ। -ਪੀਟੀਆਈ
Advertisement
Advertisement
Advertisement