ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਚਏਐੱਲ ਵੱਲੋਂ ਜਨਰਲ ਇਲੈਕਟ੍ਰਿਕ ਨੂੰ ਜੁਰਮਾਨਾ ਲਾਉਣ ਦੀ ਤਿਆਰੀ

06:40 AM Oct 30, 2024 IST

* ਭਾਰਤੀ ਹਵਾਈ ਫ਼ੌਜ ਨੂੰ ਅਗਲੇ ਸਾਲ 31 ਮਾਰਚ ਤੱਕ ਮਿਲਣਗੇ ਸਿਰਫ਼ ਦੋ ਤੇਜਸ

Advertisement

ਅਜੈ ਬੈਨਰਜੀ
ਨਵੀਂ ਦਿੱਲੀ, 29 ਅਕਤੂਬਰ
ਤੇਜਸ ਮਾਰਕ-1ਏ ਜੈੱਟ ਲਈ ਏਅਰੋ ਇੰਜਣ ਦੀ ਸਪਲਾਈ ’ਚ 18 ਮਹੀਨਿਆਂ ਤੋਂ ਵੱਧ ਦੀ ਦੇਰੀ ਦਾ ਸਾਹਮਣਾ ਕਰਦਿਆਂ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐੱਚਏਐੱਲ) ਨੇ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ (ਜੀਈ) ਨੂੰ ਜੁਰਮਾਨਾ ਲਾਉਣ ਦੀ ਤਿਆਰੀ ਖਿੱਚ ਲਈ ਹੈ। ਇਸ ਦੇਰ ਕਾਰਨ ਭਾਰਤੀ ਹਵਾਈ ਫ਼ੌਜ ਦੀਆਂ ਜੰਗੀ ਤਿਆਰੀਆਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਐੱਚਏਐੱਲ 31 ਮਾਰਚ, 2025 ਨੂੰ ਖਤਮ ਹੋਣ ਵਾਲੇ ਇਸ ਵਿੱਤੀ ਵਰ੍ਹੇ ਤੱਕ 18 ਤੇਜਸ ਮਾਰਕ-1ਏ ਜੈੱਟਾਂ ਦੀ ਥਾਂ ਸਿਰਫ਼ ਦੋ ਅਜਿਹੇ ਜਹਾਜ਼ ਮੁਹੱਈਆ ਕਰ ਸਕੇਗੀ। ਹਾਲਾਂਕਿ ਇਸ ਦੇਰ ਦੀ ਜ਼ਿੰਮੇਵਾਰੀ ਰੱਖਿਆ ਮੰਤਰਾਲੇ ਦੀ ਮਾਲਕੀ ਵਾਲੀ ਐੱਚਏਐੱਲ ’ਤੇ ਨਹੀਂ ਪਾਈ ਜਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਜੁਰਮਾਨਾ ਲਾਉਣ ਦੀ ਮੱਦ ਲਾਗੂ ਕਰਨੀ ਪਈ ਹੈ ਕਿਉਂਕਿ ਦੇਰ ਦੀ ਸਥਿਤੀ ’ਚ ਕੋਈ ਹੋਰ ਬਦਲ ਨਹੀਂ ਹੈ।
ਸੂਤਰਾਂ ਨੇ ਦੱਸਿਆ ਕਿ ਤੇਜਸ ਜੈੱਟਾਂ ਲਈ ਐੱਫ404 ਇੰਜਣ ਦੀ ਸਲਪਾਈ ਕਰਨ ਵਾਲੀ ਕੰਪਨੀ ਜਨਰਲ ਇਲੈਕਟ੍ਰਿਕ (ਜੀਈ) ਇਸ ਸਮੇਂ ਸਪਲਾਈ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜੀਈ ਨੇ ਭਾਰਤ ਨੂੰ ਦੱਸਿਆ ਕਿ ਇੰਜਣ ਦੇ ਵਿਸ਼ੇਸ਼ ਹਿੱਸਿਆਂ ਲਈ ਉਸ ਦੇ ਦੱਖਣੀ ਕੋਰਿਆਈ ਸਪਲਾਇਰਾਂ ’ਚੋਂ ਇਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਸਪਲਾਈ ਬੰਦ ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਹਾਲੇ ਜੀਈ ਅਤੇ ਐੱਚਏਐੱਲ ਵਿਚਕਾਰ ਇਕ ਕਾਰੋਬਾਰੀ ਮੱਦ ਬਾਰੇ ਗੱਲਬਾਤ ਚੱਲ ਰਹੀ ਹੈ। ਅਮਰੀਕੀ ਕੰਪਨੀ ਕੋਲ ਇਸ ਸਮੇਂ ਸਿਰਫ਼ ਦੋ ਹੀ ਇੰਜਣ ਹਨ। ਸੂਤਰਾਂ ਨੇ ਦੱਸਿਆ, ‘ਭਾਰਤ ਨੂੰ ਸਿਰਫ਼ ਇਹੀ ਦੋ ਇੰਜਣ ਮਿਲਣਗੇ।’ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰਾਲਾ ਤੇ ਐੱਚਏਐੱਲ ਅਗਲੇ ਵਿੱਤੀ ਸਾਲ ਤੋਂ ਹਰ ਸਾਲ 24 ਜੈੱਟਾਂ ਦਾ ਉਤਪਾਦਨ ਕਰਨ ਲਈ ਤਿਆਰ ਹੈ। ਜੀਈ ਨੇ ਆਪਣੀ ਸਪਲਾਈ ਲੜੀ ਦਰੁੱਸਤ ਕਰਨ ਦਾ ਭਰੋਸਾ ਦਿੱਤਾ ਹੈ। ਇੰਜਣਾਂ ਦੀ ਸਪਲਾਈ ਮੁੜ ਸ਼ੁਰੂ ਕਰਨ ਲਈ ਜੀਈ ਦੀ ਸਮਰੱਥਾ ਦੀ ਗਾਰੰਟੀ ਬਾਰੇ ਪੁੱਛੇ ਜਾਣ ’ਤੇ ਸੂਤਰਾਂ ਨੇ ਕਿਹਾ ਕਿ ਭਾਰਤ ਨੂੰ ਇਸ ਸਬੰਧੀ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਦੇ ਪੱਧਰ ਤੋਂ ਭਰੋਸਾ ਦਿੱਤਾ ਗਿਆ ਹੈ।

Advertisement
Advertisement