ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਚਏਐੱਲ ਨੇ ਹਵਾਈ ਫ਼ੌਜ ਨੂੰ ਪਹਿਲਾ ਦੋ ਸੀਟਾਂ ਵਾਲਾ ਤੇਜਸ ਸੌਂਪਿਆ

07:55 AM Oct 05, 2023 IST

ਬੰਗਲੌਰ, 4 ਅਕਤੂਬਰ
ਹਿੰਦੁਸਤਾਨ ਐਰੋਨੌਟਿਕਸ ਲਿਮਿਟਡ (ਐੱਚਏਐੱਲ) ਨੇ ਪਹਿਲਾ ਐੱਲਸੀਏ ਤੇਜਸ ਦੋ ਸੀਟਾਂ ਵਾਲਾ ਜਹਾਜ਼ ਅੱਜ ਭਾਰਤੀ ਹਵਾਈ ਫ਼ੌਜ ਨੂੰ ਸੌਂਪ ਦਿੱਤਾ। ਇਥੇ ਸਥਿਤ ਕੰਪਨੀ ਦੇ ਹੈੱਡਕੁਆਰਟਰ ਨੇ ਕਿਹਾ ਕਿ ਦੋ ਸੀਟਾਂ ਵਾਲਾ ਇਹ ਜਹਾਜ਼ ਹਵਾਈ ਫ਼ੌਜ ਦੀਆਂ ਸਿਖਲਾਈ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੈ ਤੇ ਲੋੜ ਪੈਣ ’ਤੇ ਮੈਦਾਨ-ਏ-ਜੰਗ ਵਿੱਚ ਵੀ ਕਾਰਨਾਮੇ ਦਿਖਾ ਸਕਦਾ ਹੈ। ਹਵਾਈ ਫ਼ੌਜ ਨੂੰ ‘ਐੱਲਸੀਏ ਤੇਜਸ’ ਸੌਂਪੇ ਜਾਣ ਸਬੰਧੀ ਕਰਵਾਏ ਪ੍ਰੋਗਰਾਮ ਵਿੱਚ ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਪ੍ਰੋਗਰਾਮ ਦੌਰਾਨ ਏਅਰ ਸਟਾਫ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਤੇ ਹੋਰਨਾਂ ਦੀ ਮੌਜੂਦਗੀ ਵਿੱਚ ਦੋ ਸੀਟਾਂ ਵਾਲੇ ਐੱਲਸੀਏ ਜਹਾਜ਼ ਦਾ ਉਦਘਾਟਨ ਕੀਤਾ ਗਿਆ। ਜਹਾਜ਼ ਨੂੰ ਨਿਰੀਖਣ ਮਗਰੋਂ ਸੇਵਾ (ਆਰਐੱਸਡੀ) ਲਈ ਸੌਂਪਿਆ ਗਿਆ। ਦੋ ਸੀਟਾਂ ਵਾਲਾ ‘ਐੱਲਸੀਏ ਤੇਜਸ’ ਇੱਕ ਹਲਕਾ, ਹਰ ਮੌਸਮ ਵਿੱਚ ਬਹੁ-ਪੱਖੀ ਭੂਮਿਕਾ ਨਿਭਾਉਣ ਵਿੱਚ ਸਮਰੱਥ 4.5 ਸ਼੍ਰੇਣੀ ਦਾ ਜਹਾਜ਼ ਹੈ। ਐੱਚਏਐੱਲ ਨੇ ਕਿਹਾ ਕਿ ਇਹ ਸਮਕਾਲੀ ਧਾਰਨਾਵਾਂ ਤੇ ਤਕਨੀਕਾਂ ਦਾ ਮਿਸ਼ਰਨ ਹੈ।
ਕੰਪਨੀ ਨੇ ਕਿਹਾ ਕਿ ਇਸ ਦੇ ਨਾਲ ਹੀ ਭਾਰਤ ਉਨ੍ਹਾਂ ਖਾਸ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਜਨਿ੍ਹਾਂ ਨੇ ਅਜਿਹੀਆਂ ਸਮਰੱਥਾਵਾਂ ਵਿਕਸਤ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਰੱਖਿਆ ਬਲਾਂ ਵਿੱਚ ਸ਼ਾਮਲ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ‘ਆਤਮਨਿਰਭਰ ਭਾਰਤ’ ਪਹਿਲ ਦੀ ਇੱਕ ਹੋਰ ਮਿਸਾਲ ਹੈ। ਭਾਰਤੀ ਹਵਾਈ ਫੌਜ ਨੇ ਐੱਚਏਐੱਲ ਨੂੰ ਦੋ ਸੀਟਾਂ ਵਾਲੇ 18 ਜਹਾਜ਼ਾਂ ਦਾ ਆਰਡਰ ਦਿੱਤਾ ਹੈ ਅਤੇ 2023-24 ਦੌਰਾਨ ਉਨ੍ਹਾਂ ਵਿੱਚੋਂ ਅੱਠ ਦੀ ਸਪਲਾਈ ਕਰਨ ਦੀ ਉਸ ਦੀ ਯੋਜਨਾ ਹੈ। ਬਾਕੀ ਦਸ ਦੀ ਸਪਲਾਈ 2026-27 ਤੱਕ ਕੀਤੀ ਜਾਵੇਗੀ। -ਪੀਟੀਆਈ

Advertisement

Advertisement