ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਿਮਨਾਸਟਿਕ: ਚੀਨ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਗ਼ੈਰ-ਯੂਰਪੀ ਮੁਲਕ ਬਣਿਆ

09:04 AM Aug 11, 2024 IST

ਪੈਰਿਸ: ਚੀਨ ਨੇ ਅੱਜ ਇੱਥੇ ਰਿਦਮਿਕ ਜਿਮਨਾਸਟਿਕ ਦੇ ਟੀਮ ਮੁਕਾਬਲੇ ’ਚ ਸੋਨ ਤਗ਼ਮਾ ਹਾਸਲ ਕੀਤਾ ਤੇ ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲਾ ਪਹਿਲਾ ਗ਼ੈਰ-ਯੂਰਪੀ ਮੁਲਕ ਬਣ ਗਿਆ। ਇਸ ਮੁਕਾਬਲੇ ’ਚ ਇਜ਼ਰਾਈਲ ਅਤੇ ਇਟਲੀ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਫਾਈਨਲ ਮੁਕਾਬਲੇ ’ਚ ਚੀਨ ਦੀ ਪੰਜ ਮੈਂਬਰੀ ਮਹਿਲਾ ਟੀਮ ਨੇ ਹੂਪਸ (ਛੱਲਿਆਂ), ਰਿਬਨਾਂ ਤੇ ਗੇਂਦਾਂ ਦੀ ਵਰਤੋਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 69.800 ਅੰਕ ਹਾਸਲ ਕੀਤੇ। ਅੱਠ ਟੀਮਾਂ ਦੇ ਮੁਕਾਬਲੇ ’ਚ ਇਜ਼ਰਾਈਲ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਇਟਲੀ ਦੀ ਟੀਮ ਨੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ। -ਏਪੀ

Advertisement

Advertisement