ਜਿਮਨਾਸਟ ਦੀਪਾ ਕਰਮਾਕਰ ਨੇ ਸੰਨਿਆਸ ਲਿਆ
07:36 AM Oct 08, 2024 IST
Advertisement
ਨਵੀਂ ਦਿੱਲੀ, 7 ਅਕਤੂਬਰ
ਭਾਰਤ ਦੀ ਮਹਾਨ ਜਿਮਨਾਸਟ ਦੀਪਾ ਕਰਮਾਕਰ ਨੇ ਅੱਜ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਦੀਪਾ 2016 ਰੀਓ ਓਲੰਪਿਕ ਵਿੱਚ ਮਾਮੂਲੀ ਫ਼ਰਕ ਨਾਲ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਈ ਸੀ। ਓਲੰਪਿਕ ’ਚ ਸ਼ਿਕਰਤ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਜਿਮਨਾਸਟ ਬਣੀ 31 ਸਾਲ ਦੀ ਦੀਪਾ ਰੀਓ ਓਲੰਪਿਕ ਦੇ ਵਾਲਟ ਮੁਕਾਬਲੇ ’ਚ ਚੌਥੇ ਸਥਾਨ ’ਤੇ ਰਹੀ ਸੀ ਅਤੇ ਉਹ ਸਿਰਫ਼ 0.15 ਅੰਕ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਈ ਸੀ। ਦੀਪਾ ਨੇ ਬਿਆਨ ਵਿੱਚ ਕਿਹਾ, ‘ਬਹੁਤ ਸੋਚ-ਵਿਚਾਰ ਅਤੇ ਚਿੰਤਨ ਮਗਰੋਂ ਮੈਂ ਜਿਮਨਾਸਨਿਕ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਸੌਖਾ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਇਹੀ ਸਹੀ ਸਮਾਂ ਹੈ। ਜਦੋਂ ਤੋਂ ਮੈਨੂੰ ਯਾਦ ਹੈ ਉਦੋਂ ਤੋਂ ਜਿਮਨਾਸਟਿਕ ਮੇਰੇ ਜੀਵਨ ਦਾ ਕੇਂਦਰ ਰਿਹਾ ਹੈ ਅਤੇ ਮੈਂ ਉਤਰਾਅ-ਚੜਾਅ ਅਤੇ ਹਰ ਪਲ ਲਈ ਸ਼ੁਕਰਗੁਜ਼ਾਰ ਹਾਂ।’ -ਪੀਟੀਆਈ
Advertisement
Advertisement
Advertisement