ਜਿਮਖਾਨਾ ਚੋਣ: ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ
ਖੇਤਰੀ ਪ੍ਰਤੀਨਿਧ
ਪਟਿਆਲਾ, 20 ਅਕਤੂਬਰ
ਜਿਮਖਾਨਾ ਚੋਣਾਂ ਵਿੱਚ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਸੈਕਟਰੀ ਵਜੋਂ ਦੇ ਬੋਪਾਰਾਏ ਨੇ ਆਜ਼ਾਦ ਉਮੀਦਵਾਰ ਪਵਨ ਨਾਗਰਥ ਨੂੰ 718 ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ।
ਇਸ ਮੌਕੇ ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਡਾ. ਸੁੱਖੀ ਬੋਪਾਰਾਏ, ਦੀਪਕ ਕੰਪਾਨੀ ਹਰਪ੍ਰੀਤ ਸੰਧੂ ਅਤੇ ਵਿਕਾਸ ਪੁਰੀ ਨੇ ਗਰੁੱਪ ਦੇ ਉਮੀਦਵਾਰਾਂ ਦੀ ਇਸ ਅੰਦਰ ਜਿੱਤ ਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਸਾਰੇ ਮੈਂਬਰਾਂ ਨੇ ਨੱਚ ਗਾ ਕੇ ਅਤੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਇਸ ਜਸ਼ਨ ਨੂੰ ਮਨਾਇਆ। ਇਸ ਮੌਕੇ ਆਜ਼ਾਦ ਚੋਣ ਲੜ ਰਹੀ ਡਾ. ਨਿਧੀ ਬਾਂਸਲ ਨੇ ਨੰਬਰ ਇੱਕ ਦਾ ਸਥਾਨ ਹਾਸਲ ਕੀਤਾ। ਅੱਜ ਐਲਾਨੇ ਨਤੀਜਿਆਂ ਅਨੁਸਾਰ ਡਾ. ਨਿਧੀ ਬਾਂਸਲ ਨੂੰ 1158, ਰਾਹੁਲ ਮਹਿਤਾ 1152, ਡਾ. ਅੰਸ਼ੂਮਨ ਖਰਬੰਦਾ 1094, ਪ੍ਰਦੀਪ ਸਿੰਗਲਾ 961, ਜਤਿਨ ਗੋਇਲ 927, ਬਿਕਰਮਜੀਤ ਸਿੰਘ 916, ਅਵਿਨਾਸ਼ ਗੁਪਤਾ 902, ਕਰਨ ਗੌੜ 789, ਅਤੇ ਗੁਰਦੀਪ ਸਿੰਘ ਸੋਢੀ ਨੇ 626 ਵੋਟਾਂ ਹਾਸਿਲ ਕੀਤੀਆਂ।
ਇਸ ਮੌਕੇ ਖ਼ਜ਼ਾਨਚੀ ਸੰਚਿਤ ਬਾਂਸਲ ਜੁਇੰਟ ਸਕੱਤਰ ਵਿਨੋਦ ਸ਼ਰਮਾ ਤੋਂ ਇਲਾਵਾ ਕੇਕੇ ਮਲਹੋਤਰਾ ਸੱਤ ਪ੍ਰਕਾਸ਼ ਗੋਇਲ, ਅਨਿਲ ਮੰਗਲਾ, ਵਿਨੋਦ ਢੂੰਡੀਆ, ਨੀਰਜ ਵਤਸ, ਐਡ.ਰਵਿੰਦਰ ਕੌਸ਼ਲ, ਗੁਰਮੁਖ ਸਿੰਘ ਢਿੱਲੋਂ, ਹਰਦੇਵ ਬੱਲੀ, ਹਰਸ਼ਪਾਲ ਸਿੰਘ,ਨਰੇਸ਼ ਗੁਪਤਾ, ਅਮਰੀਸ਼ ਬਾਂਸਲ, ਜਤਿਨ ਮਿੱਤਲ, ਰੋਹਿਤ ਗੁਪਤਾ, ਹਨੀ ਲੁਥਰਾ, ਮੋਹਿਤ ਢੋਡੀ, ਅਰੁਣ ਬਾਂਸਲ, ਰਾਮ ਪ੍ਰਕਾਸ਼ ਪੱਪਾ, ਹਿਮਾਂਸ਼ੂ ਸ਼ਰਮਾ, ਰਾਜਦੀਪ ਸਿੰਘ, ਰੋਹਿਤ ਬਾਂਸਲ, ਗੁਰਪ੍ਰੀਤ ਰੰਧਾਵਾ, ਜਸਵਿੰਦਰ ਜੁੱਲਕਾ, ਹਰਮਿੰਦਰ ਸਿੰਘ ਲਵਲੀ, ਕਾਲਾ ਭਾਜੀ, ਏ.ਪੀ ਗਰਗ, ਵਿਨੋਦ ਵਤਰਾਣਾ, ਡਾ. ਸੰਜੇ ਬਾਂਸਲ, ਮੁਕੇਸ਼ ਮਲਹੋਤਰਾ ਅਤੇ ਇਲੈਕਸ਼ਨ ਕਮੇਟੀ ਤੋਂ ਕੁੰਦਨ ਸਿੰਘ ਨਾਗਰਾ, ਕੁਲਦੀਪ ਕੌਸ਼ਲ, ਅਨਿਲ ਅਰੋੜਾ ਅਤੇ ਇਲੈਕਸ਼ਨ ਆਬਜਰਵਰ ਹਰਪ੍ਰੀਤ ਕਾਲੜਾ ਅਤੇ ਆਰ. ਐਨ.ਕੌਸ਼ਲ ਹਾਜ਼ਰ ਸਨ।