ਗਿਆਨਵਾਪੀ: ਖੁਦਾਈ ਰਾਹੀਂ ਸਰਵੇਖਣ ਦੀ ਮੰਗ ਵਾਲੀ ਹਿੰਦੂ ਧਿਰ ਦੀ ਪਟੀਸ਼ਨ ਖਾਰਜ
11:39 PM Oct 25, 2024 IST
Advertisement
ਵਾਰਾਨਸੀ, 25 ਅਕਤੂਬਰ
Advertisement
ਉੱਤਰ ਪ੍ਰਦੇਸ਼ ’ਚ ਵਾਰਾਨਸੀ ਦੀ ਇੱਕ ਅਦਾਲਤ ਨੇ ਪੂਰੇ ਗਿਆਨਵਾਪੀ ਕੰਪਲੈਕਸ ’ਚ ਖੁਦਾਈ ਰਾਹੀਂ ਸਰਵੇਖਣ ਦੀ ਮੰਗ ਕਰਨ ਵਾਲੀ ਹਿੰਦੂ ਧਿਰ ਦੀ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ। ਹਿੰਦੂ ਧਿਰ ਦੀ ਨੁਮਾਇੰਦਗੀ ਕਰਨ ਵਾਲੇ ਮਦਨ ਮੋਹਨ ਯਾਦਵ ਨੇ ਕਿਹਾ ਕਿ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਜੁਗਲ ਕਿਸ਼ੋਰ ਸ਼ੰਭੂ ਨੇ ਪੂਰੇ ਗਿਆਨਵਾਪੀ ਕੰਪਲੈਕਸ ’ਚ ਖੁਦਾਈ ਰਾਹੀਂ ਸਰਵੇਖਣ ਦੀ ਮੰਗ ਵਾਲੀ ਹਿੰਦੂ ਧਿਰ ਦੀ ਪਟੀਸ਼ਨ ਖਾਰਜ ਕਰ ਦਿੱਤੀ। ਜ਼ਿਲ੍ਹਾ ਅਦਾਲਤ ਦੇ 21 ਜੁਲਾਈ 2023 ਦੇ ਹੁਕਮਾਂ ਮਗਰੋਂ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਇਹ ਨਿਰਧਾਰਤ ਕਰਨ ਲਈ ਗਿਆਨਵਾਪੀ ਕੰਪਲੈਕਸ ਦਾ ਵਿਗਿਆਨਕ ਸਰਵੇਖਣ ਕੀਤਾ ਸੀ ਕਿ ਕੀ ਮਸਜਿਦ ਦਾ ਨਿਰਮਾਣ ਹਿੰਦੂ ਮੰਦਰ ਦੇ ਪਹਿਲਾਂ ਤੋਂ ਮੌਜੂਦ ਢਾਂਚੇ ਉੱਪਰ ਕੀਤਾ ਗਿਆ ਸੀ। ਏਐੱਸਆਈ ਨੇ 18 ਦਸੰਬਰ 2023 ਨੂੰ ਸੀਲਬੰਦ ਲਿਫਾਫੇ ’ਚ ਆਪਣੀ ਰਿਪੋਰਟ ਜ਼ਿਲ੍ਹਾ ਅਦਾਲਤ ਨੂੰ ਸੌਂਪ ਦਿੱਤੀ ਸੀ। -ਪੀਟੀਆਈ
Advertisement
Advertisement