For the best experience, open
https://m.punjabitribuneonline.com
on your mobile browser.
Advertisement

ਗਿਆਨਦੀਪ ਮੰਚ ਵੱਲੋਂ ‘ਨਾਰੀ ’ਤੇ ਜਬਰ’ ਦੇ ਵਿਰੋਧ ਵਿੱਚ ਸਮਾਗਮ

08:53 AM Aug 20, 2024 IST
ਗਿਆਨਦੀਪ ਮੰਚ ਵੱਲੋਂ ‘ਨਾਰੀ ’ਤੇ ਜਬਰ’ ਦੇ ਵਿਰੋਧ ਵਿੱਚ ਸਮਾਗਮ
ਕਵੀ ਦਰਬਾਰ ਵਿੱਚ ਹਿੱਸਾ ਲੈਣ ਵਾਲੇ ਕਵੀ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਅਗਸਤ
ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਨਾਰੀ ਤੇ ਜਬਰ ਦੇ ਵਿਰੋਧ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ. ਜੀਐੱਸ ਅਨੰਦ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ (ਰਿਟਾ.) ਡਾ ਸੁਰਜੀਤ ਸਿੰਘ ਖ਼ੁਰਮਾ ਸਸ਼ੋਭਿਤ ਹੋਏ। ਇਸ ਵੇਲੇ ‘ਕਹਿਰਵਾਨ ਦਾ ਜਦੋਂ ਕਹਿਰ ਹੋਇਆ ਕਿ ਕੁਦਰਤ ਦਾ ਕ੍ਰਿਸ਼ਮਾ ਫ਼ਨਾਹ ਹੋਇਆ’ ਕਵਿਤਾ ਨੇ ਰੌਂਗਟੇ ਖੜ੍ਹੇ ਕੀਤੇ।
ਸਮਾਗਮ ਦਾ ਆਗਾਜ਼ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਦੇ ਭਾਸ਼ਣ ਤੋਂ ਸ਼ੁਰੂ ਹੋਇਆ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ ਖ਼ੁਰਮਾ ਨੇ ਕਿਹਾ ਕਿ ਕੋਲਕਾਤਾ ਵਿਖੇ ਨਾਰੀ ਡਾਕਟਰ ਨਾਲ ਹੋਏ ਅਣ-ਮਨੁੱਖੀ ਕਾਰੇ ਅਤੇ ਜਬਰ ਜਨਾਹ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਸ ਘਿਨਾਉਣੇ ਕਾਰੇ ਸਬੰਧੀ ਰਾਜਬੀਰ ਸਿੰਘ ਮੱਲ੍ਹੀ, ਕੁਲਵੰਤ ਸਿੰਘ ਨਾਰੀਕੇ, ਕੁਲਦੀਪ ਕੌਰ ਧੰਜੂ, ਗੁਰਚਰਨ ਸਿੰਘ ਚੰਨ ਪਟਿਆਲਵੀ, ਜਸਵਿੰਦਰ ਕੌਰ ਅਤੇ ਮਨਪ੍ਰੀਤ ਕਾਹਲੋਂ ਨੇ ਵੀ ਰੋਹ ਭਰੇ ਅੰਦਾਜ਼ ਵਿੱਚ ਵਿਚਾਰ ਅਤੇ ਰਚਨਾਵਾਂ ਸਾਂਝੀਆਂ ਕੀਤੀਆਂ। ਗੁਰਪ੍ਰੀਤ ਢਿੱਲੋਂ ਨੇ ਦਰਦ-ਭਿੰਨੇ ਗੀਤ ਨਾਲ ਸਮਾਗਮ ਦਾ ਸ਼ਾਇਰਾਨਾ ਆਗਾਜ਼ ਕੀਤਾ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਇੰਜੀ ਪਰਵਿੰਦਰ ਸ਼ੋਖ, ਕੁਲਵੰਤ ਸਿੰਘ ਸੈਦੋਕੇ, ਗੁਰਚਰਨ ਪੱਬਾਰਾਲੀ, ਦਰਸ਼ ਪਸਿਆਣਾ, ਡਾ ਲਕਸ਼ਮੀ ਨਰਾਇਣ ਭੀਖੀ, ਲਾਲ ਮਿਸਤਰੀ, ਤੇਜਿੰਦਰ ਸਿੰਘ ਅਨਜਾਨਾ, ਚਰਨ ਪੁਆਧੀ ਨੇ ਹਾਜ਼ਰੀ ਭਰੀ।

Advertisement

Advertisement
Advertisement
Author Image

joginder kumar

View all posts

Advertisement