ਗਿਆਨ ਗੰਗਾ ਸਕੂਲ ਬਲਰਾਂ ਦਾ ਖੇਡਾਂ ਦੇ ਖੇਤਰ ’ਚ ਮਾਅਰਕਾ
ਕਰਮਵੀਰ ਸਿੰਘ ਸੈਣੀ
ਮੂਨਕ, 20 ਨਵੰਬਰ
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਡਾ ਜਗਜੀਤ ਸਿੰਘ ਧੂਰੀ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਐੱਫਏਪੀ ਐਵਾਰਡ ਵਿੱਚ ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬਲਰਾਂ ਨੂੰ ਐਕਸੀਲੈਂਸ ਇਨ ਸਪੋਰਟਸ ਦਾ ਖਿਤਾਬ ਦਿੱਤਾ ਗਿਆ।
ਸਕੂਲ ਦੇ 10 ਵਿਦਿਆਰਥੀਆਂ ਨੂੰ ਸਕੂਲ ਦੀ ਅਕਾਦਮਿਕ ਉੱਤਮਤਾ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਜਸ਼ਨਪ੍ਰੀਤ, ਅਨਮੋਲ ਸਿੰਘ, ਜਸ਼ਨਪ੍ਰੀਤ, ਮਹਕਪ੍ਰੀਤ, ਜਸ਼ਨਪ੍ਰੀਤ, ਰਵੀ ਸ਼ਰਮਾ, ਰੋਹਨਪ੍ਰੀਤ ਸ਼ਰਮਾ, ਸ਼ੁਭਪ੍ਰੀਤ ਸਿੰਘ, ਅਤੇ ਸੁਖਜਿੰਦਰ ਨੂੰ ‘ਬੈਸਟ ਸਪੋਰਟਸਮੈਨ’ ਦਾ ਐਵਾਰਡ ਦਿੱਤਾ ਗਿਆ। ਇਨ੍ਹਾਂ ਬੱਚਿਆਂ ਨੇ ਰਾਜ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ ਸਨ। ਸਰੀਰਕ ਸਿੱਖਿਆ ਦੇ ਅਧਿਆਪਕ ਸੰਦੀਪ ਸਿੰਘ ਅਤੇ ਅਮਨਦੀਪ ਸਿੰਘ ਨੂੰ ਉਨ੍ਹਾਂ ਦੀ ਸ਼ਾਨਦਾਰ ਕੋਚਿੰਗ ਤੇ ਸਕੂਲ ਦੀ ਸਫਲਤਾ ’ਚ ਪਾਏ ਯੋਗਦਾਨ ਲਈ ਸਰਵੋਤਮ ਕੋਚ ਦਾ ਐਵਾਰਡ ਦਿੱਤਾ ਗਿਆ ਅਤੇ ਵਿਦਿਆਰਥੀ ਪੁਸ਼ਪ ਨੂੰ ਮੈਗਾ ਓਲੰਪੀਆ ਕੌਮਬੇਟ ਵਿਚੋਂ ਸਟੇਟ ਚੈਂਪੀਅਨ ਦਾ ਐਵਾਰਡ ਦਿੱਤਾ ਗਿਆ। ਸਕੂਲ ਦੇ ਡਾਇਰੈਕਟਰ ਸੁਰੇਸ਼ ਮਿੱਤਲ, ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਇਸ ਮਾਅਰਕੇ ਲਈ ਬੱਚਿਆਂ ਤੇ ਸਰੀਰਕ ਸਿੱਖਿਆ ਅਧਿਆਪਕ ਸੰਦੀਪ ਸਿੰਘ ਤੇ ਅਮਨਦੀਪ ਸਿੰਘ ਨੂੰ ਵਧਾਈ ਦਿੱਤੀ।