For the best experience, open
https://m.punjabitribuneonline.com
on your mobile browser.
Advertisement

ਗਵਾਲੀਅਰ ਤੇ ਕੋਜ਼ੀਕੋੜ ਯੂਨੈਸਕੋ ਕ੍ਰਿਏਟਿਵ ਸਿਟੀਜ਼ ਨੈਟਵਰਕ ’ਚ ਸ਼ਾਮਲ

06:21 AM Nov 02, 2023 IST
ਗਵਾਲੀਅਰ ਤੇ ਕੋਜ਼ੀਕੋੜ ਯੂਨੈਸਕੋ ਕ੍ਰਿਏਟਿਵ ਸਿਟੀਜ਼ ਨੈਟਵਰਕ ’ਚ ਸ਼ਾਮਲ
Advertisement

ਨਵੀਂ ਦਿੱਲੀ, 1 ਨਵੰਬਰ
ਭਾਰਤ ਦੇ ਗਵਾਲੀਅਰ ਤੇ ਕੋਜ਼ੀਕੋੜ ਉਨ੍ਹਾਂ ਨਵੇਂ 55 ਸ਼ਹਿਰਾਂ ’ਚ ਸ਼ੁਮਾਰ ਹਨ ਜਿਨ੍ਹਾਂ ਨੂੰ ਯੂਨੈਸਕੋ ਕ੍ਰਿਏਟਿਵ ਸਿਟੀਜ਼ ਨੈਟਵਰਕ ’ਚ ਸ਼ਾਮਲ ਕੀਤਾ ਗਿਆ ਹੈ। ਯੂਨੈਸਕੋ ਨੇ ਬੀਤੇ ਦਿਨ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਇਸ ਦਾ ਐਲਾਨ ਕੀਤਾ ਹੈ।
ਯੂਨੈਸਕੋ ਵੱਲੋਂ ਜਾਰੀ ਬਿਆਨ ਅਨੁਸਾਰ ਇਨ੍ਹਾਂ ਨਵੇਂ ਸ਼ਹਿਰਾਂ ਨੂੰ ਆਪਣੀਆਂ ਵਿਕਾਸ ਰਣਨੀਤੀਆਂ ਦੇ ਹਿੱਸੇ ਵਜੋਂ ਸੱਭਿਆਚਾਰ ਤੇ ਰਚਨਾਤਮਕਮਤਾ ਦੀ ਵਰਤੋਂ ਕਰਨ ਅਤੇ ਮਨੁੱਖ ਕੇਂਦਰਤਿ ਸ਼ਹਿਰੀ ਯੋਜਨਾਵਾਂ ’ਚ ਨਵੀਆਂ ਰਵਾਇਤਾਂ ਨੂੰ ਸ਼ਾਮਲ ਕਰਨ ਪ੍ਰਤੀ ਉਨ੍ਹਾਂ ਦੀ ਮਜ਼ਬੂਤ ਪ੍ਰਤੀਬੱਧਤਾ ਕਾਰਨ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਵਿਸ਼ਵ ਸ਼ਹਿਰ ਦਿਵਸ ਮੌਕੇ ਯੂਨੈਸਕੋ ਦੇ ਡਾਇਰੈਕਟਰ ਜਨਰਲ ਔਦਰੇ ਅਜ਼ੌਲੇ ਦੀ ਪ੍ਰਵਾਨਗੀ ਤੋਂ ਬਾਅਦ ਨਵੇਂ 55 ਸ਼ਹਿਰ ਰਚਨਾਤਮਕ ਸ਼ਹਿਰਾਂ ਦੇ ਨੈਟਵਰਕ ’ਚ ਸ਼ਾਮਲ ਹੋ ਗਏ ਹਨ। ਮੱਧ ਪ੍ਰਦੇਸ਼ ਦੇ ਗਵਾਲੀਅਰ ਨੂੰ ‘ਸੰਗੀਤ’ ਸ਼੍ਰੇਣੀ ਵਿੱਚ ਜਦਕਿ ਕੇਰਲ ਦੇ ਕੋਜ਼ੀਕੋੜ ਨੂੰ ‘ਸਾਹਤਿ’ ਦੀ ਸ਼੍ਰੇਣੀ ਵਿੱਚ ਇਨ੍ਹਾਂ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ

Advertisement

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੁਨੈਸਕੋ ਕ੍ਰਿਏਟਿਵ ਸਿਟੀਜ਼ ਨੈਟਵਰਕ ’ਚ ਗਵਾਲੀਅਰ ਤੇ ਕੋਜ਼ੀਕੋੜ ਨੂੰ ਸ਼ਾਮਲ ਕੀਤੇ ਜਾਣ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਰਤ ਦੀ ਜ਼ਿੰਦਾਦਿਲ ਸੰਸਕ੍ਰਤਿੀ ਆਲਮੀ ਮੰਚ ’ਤੇ ਆਪਣਾ ਨਾਂ ਚਮਕਾ ਰਹੀ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਐਕਸ ’ਤੇ ਇੱਕ ਪੋਸਟ ’ਚ ਕਿਹਾ ਕਿ ਭਾਰਤ ਜਿੱਥੇ ਇੱਕ ਪਾਸੇ ਇਸ ਕੌਮਾਂਤਰੀ ਮਾਨਤਾ ਦਾ ਜਸ਼ਨ ਮਨਾ ਰਿਹਾ ਹੈ ਉੱਥੇ ਹੀ ਦੇਸ਼ ਆਪਣੀਆਂ ਵੰਨ ਸੁਵੰਨੀਆਂ ਰਵਾਇਤਾਂ ਦੀ ਸੰਭਾਲ ਕਰਨ ਤੇ ਇਸ ਨੂੰ ਉਤਸ਼ਾਹਤਿ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।

Advertisement
Author Image

joginder kumar

View all posts

Advertisement
Advertisement
×