ਸੰਨਿਆਸ ਆਸ਼ਰਮ ਵਿੱਚ ਗੁਰੂ ਪੂਰਨਿਮਾ ਸਬੰਧੀ ਸਮਾਗਮ
ਹਤਿੰਦਰ ਮਹਿਤਾ
ਜਲੰਧਰ, 23 ਜੁਲਾਈ
ਮਹਾਂਮੰਡਲੇਸ਼ਵਰ ਸੁਆਮੀ ਪ੍ਰਕਾਸ਼ਾਨੰਦ ਮਹਾਰਾਜ ਦੇ ਅਸਥਾਨ ਸੰਨਿਆਸ ਆਸ਼ਰਮ ਕਾਹਲਵਾਂ ਦੇ ਗੱਦੀਨਸ਼ੀਨ ਸੁਆਮੀ ਪੂਰਨਾਨੰਦ ਮਹਾਰਾਜ ਨੇ ਡੇਰੇ ਵਿੱਚ ਵਿਆਸ ਪੂਜਾ ਦੇ ਦਿਨ ਗੁਰੂ ਪੂਰਨਿਮਾ ਮਨਾਉਣ ਦੇ ਮੌਕੇ ਆਈਆਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਸੁਆਮੀ ਪ੍ਰਕਾਸ਼ਾ ਨੰਦ ਮਹਾਰਾਜ ਵਲੋਂ ਸਮਾਜ ਸੁਧਾਰਕ ਕਾਰਜ ਕਰਕੇ ਜਿਥੇ ਇਲਾਕੇ ਦੇ ਵਿੱਚ ਭਾਰੀ ਨਾਮਣਾ ਖੱਟਿਆ ਗਿਆ। ਇਸ ਮੌਕੇ ਪ੍ਰਮੋਦ ਕੁਮਾਰ ਸੀਨੀਅਰ ਆਗੂ ਆਰਐੱਸਐੱਸ ਉੱਤਰੀ ਭਾਰਤ, ਲਾਲੀ ਭਾਸਕਰ ਪ੍ਰਧਾਨ ਹਿੰਦੂ ਸਭਾ ਪੰਜਾਬ, ਓਮਕਾਰ ਕਾਲੀਆ ਸਪੋਕਸਮੈਨ ਸ਼ਿਵ ਸੈਨਾ ਪੰਜਾਬ, ਬਾਬਾ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲੇ ਸਰਪ੍ਰਸਤ ਸਮਾਜ ਸੇਵੀ ਅਕਾਦਮੀ ਆਫ ਪੰਜਾਬੀ ਪੀਪਲਜ਼ ,ਇੰਜ. ਗੁਰਨਾਮ ਸਿੰਘ ਬਾਜਵਾ ਐੱਸਡੀਓ ਪਾਵਰਕੌਮ , ਸਤਨਾਮ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਬੀਕੇਯੂ ਕਪੂਰਥਲਾ (ਚੜੂਨੀ) , ਬਲਬੀਰ ਸਿੰਘ ਬੱਲੀ ਵਾਈਸ ਚੇਅਰਮੈਨ , ਗੁਰਪਾਲ ਸਿੰਘ ਇੰਡੀਅਨ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ, ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ, ਨੰਬਰਦਾਰ ਲਾਭ ਚੰਦ ਥਿੱਗਲੀ ਪ੍ਰਧਾਨ ਮੇਲਾ ਕਮੇਟੀ ਹਾਜ਼ਰ ਸਨ ।