ਗੁਰੂ ਨਾਨਕ ਦੇਵ ’ਵਰਸਿਟੀ ਨੇ ਸਵੱਛਤਾ ਪਖਵਾੜਾ ਮਨਾਇਆ
08:45 AM Jul 19, 2023 IST
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੈਟਰੋਲੀਅਮ ਅਤੇ ਪ੍ਰਕਿ੍ਰਤਿਕ ਗੈਸ ਮੰਤਰਾਲਾ ਸੀ.ਪੀ.ਐੱਸ.ਈ ਦੁਆਰਾ ਉਲੀਕੇ ਗਏ ‘ਸਵੱਛਤਾ ਪਖਵਾੜਾ’ ਤਹਿਤ ਮਾਤਾ ਨਾਨਕੀ ਗਰਲਜ ਹੋਸਟਲ (ਲੜਕੀਆਂ) ਵਿਖੇ ਵਾਤਾਵਰਣ ਸੰਭਾਲ ਸਬੰਧੀ ਸਮਾਗਮ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਡੀਨ ਵਿਦਆਰਥੀ ਭਲਾਈ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਕੰਪਨੀ ਦੇ ਡੀ.ਜੀ.ਐਮ ਤੇ ਸਮੁੱਚੀ ਟੀਮ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵੱਖ-ਵੱਖ ਪ੍ਰਾਪਤੀਆਂ ਬਾਰੇ ਦੱਸਿਆ। ਉਹਨਾਂ ਨੇ ਵਾਤਾਵਰਣ ਸੰਭਾਲ ਸਬੰਧੀ ਸਮਝੌਤੇ ਦੀ ਸ਼ਲਾਘਾ ਕੀਤੀ।
Advertisement
Advertisement