ਗੁਰੂ ਨਾਨਕ ਭਵਨ ਨੂੰ ਦਿੱਤੀ ਜਾਵੇਗੀ ਨਵੀਂ ਦਿੱਖ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 23 ਨਵੰਬਰ
ਗੁਰੂ ਨਾਨਕ ਭਵਨ ਦਾ ਦੁਬਾਰਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਵਿਧਾਇਕਾ ਜੀਵਨਜੋਤ ਕੌਰ ਨੇ ਇਸ ਦੀ ਮੁਹੰਮਤ ਦੀ ਸ਼ੁਰੂਆਤ ਕਰਵਾਈ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਭਵਨ ਕਿਸੇ ਵੇਲੇ ਵੱਡੇ ਸਮਾਗਮਾਂ ਦਾ ਕੇਂਦਰ ਬਿੰਦੂ ਰਿਹਾ ਹੈ ਪਰ ਹੁਣ ਅਣਗੌਲਿਆਂ ਜਾਣ ਕਾਰਨ ਲਗਭਗ ਬੰਦ ਹੋਣ ਕਿਨਾਰੇ ਪਹੁੰਚ ਗਿਆ ਸੀ।
ਵਿਧਾਇਕਾ ਨੇ ਦੱਸਿਆ ਕਿ ਲਗਪਗ 7 ਕਰੋੜ ਰੁਪਏ ਨਾਲ ਇਸ ਭਵਨ ਨੂੰ ਦੁਬਾਰਾ ਨਵੀਂ ਦਿੱਖ ਦਿੱਤੀ ਜਾਵੇਗੀ, ਇਹ ਦੁਬਾਰਾ ਸੁਰਜੀਤ ਹੋਵੇਗਾ ਜਿਸ ਨਾਲ ਇੱਥੇ ਧਾਰਮਿਕ, ਸਮਾਜਿਕ ਅਤੇ ਵਪਾਰਕ ਗਤੀਵਿਧੀਆਂ ਚਾਲੂ ਹੋ ਸਕਣਗੀਆਂ। ਇਸ ਨਾਲ ਇਸ ਇਲਾਕੇ ਵਿੱਚ ਰੁਜ਼ਗਾਰ ਦੇ ਵੀ ਨਵੇਂ ਮੌਕੇ ਪੈਦਾ ਹੋਣਗੇ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹਰੇਕ ਖੇਤਰ ਵੱਲ ਧਿਆਨ ਦੇ ਰਹੀ ਹੈ ਜਿਸ ਦੇ ਨਤੀਜੇ ਵਜੋਂ ਇਸ ਭਵਨ ਦੀ ਵੀ ਲੰਬੇ ਅਰਸੇ ਬਾਅਦ ਸੁਣੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਭਵਨ ਦੇ ਬਣਨ ਨਾਲ ਕਈ ਸਰਕਾਰੀ ਪ੍ਰੋਗਰਾਮ ਵੀ ਇੱਥੇ ਹੋ ਸਕਣਗੇ, ਜਿਸ ਨਾਲ ਸਰਕਾਰ ਦੇ ਖਰਚਿਆਂ ਵਿੱਚ ਵੀ ਕਟੌਤੀ ਹੋਵੇਗੀ। ਇਸ ਮੌਕੇ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਹਾਜ਼ਰ ਸਨ।