For the best experience, open
https://m.punjabitribuneonline.com
on your mobile browser.
Advertisement

ਸੰਤ ਅਤਰ ਸਿੰਘ ਦੀ ਯਾਦ ’ਚ ਗੁਰਮਤਿ ਸਮਾਗਮ

10:56 AM Apr 01, 2024 IST
ਸੰਤ ਅਤਰ ਸਿੰਘ ਦੀ ਯਾਦ ’ਚ ਗੁਰਮਤਿ ਸਮਾਗਮ
ਸੰਤ ਅਤਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਸਮਾਗਮ। -ਫੋਟੋ: ਸੱਤੀ
Advertisement

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 31 ਮਾਰਚ
ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਯਾਦ ’ਚ ਤਿੰਨ ਰੋਜ਼ਾ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਸੁਖਦੇਵ ਸਿੰਘ ਦੀ ਨਿਗਰਾਨੀ ਹੇਠ ਗੁਰਦੁਆਰਾ ਸਿਧਾਨਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਮਗਰੋਂ ਉਚ ਕੋਟੀ ਦੇ ਵਿਦਵਾਨ ਅਤੇ ਸਾਧੂ ਸੰਤਾਂ ਵੱਲੋਂ ਖੁੱਲੇ ਪੰਡਾਲ ਵਿੱਚ ਕਥਾ ਵਿਚਾਰਾਂ ਅਤੇ ਢਾਡੀ ਵਾਰਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਗੁਰਜੰਟ ਸਿੰਘ ਦਮਦਮਾ ਸਾਹਿਬ, ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ, ਬਾਬਾ ਜਗਜੀਤ ਸਿੰਘ ਕਾਕਾ ਵੀਰਜੀ, ਇੰਦਰਜੀਤ ਸਿੰਘ ਰਤੀਆ, ਜਥੇਦਾਰ ਜਸਵੰਤ ਸਿੰਘ ਜੋਤੀ ਸਰੂਪ ਵਾਲੇ, ਬਾਬਾ ਨੰਦ ਸਿੰਘ ਹਰਚੰਦਪੁਰਾ, ਬਾਬਾ ਹਰਬੇਅੰਤ ਸਿੰਘ ਮਾਤਾ ਭੋਲੀ ਜੀ ਮਸਤੂਆਣਾ ਸਾਹਿਬ, ਬਾਬਾ ਸੱਤਪਾਲ ਸਿੰਘ ਭੂਰੇ ਕੱਬੇ ਵਾਲੇ, ਬਾਬਾ ਇਕਬਾਲ ਸਿੰਘ ਬਰੇਟਾ ਵਾਲੇ, ਬਾਬਾ ਗੁਰਜੰਟ ਸਿੰਘ ਤਪਾ ਦਰਾਜ ਵਾਲੇ, ਬਾਬਾ ਬਲਵਿੰਦਰ ਸਿੰਘ ਫੌਜੀ, ਬਾਬਾ ਰਣਜੋਤ ਸਿੰਘ, ਬਾਬਾ ਗੋਰਾ ਸਿੰਘ ਬੁੱਗਰਾਂ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਅਤੇ ਨੌਜਵਾਨ ਪੀੜ੍ਹੀ ਨੂੰ ਅੰਮ੍ਰਿਤ ਪਾਣ ਕਰਨ ਲਈ ਪ੍ਰੇਰਿਆ। ਸਾਬਕਾ ਸੰਸਦੀ ਸਕੱਤਰ ਬਾਬਾ ਪ੍ਰਕਾਸ਼ ਚੰਦ ਗਰਗ ਅਤੇ ਅਕਾਲੀ ਆਗੂ ਤੇ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ।

Advertisement

Advertisement
Author Image

sukhwinder singh

View all posts

Advertisement
Advertisement
×