For the best experience, open
https://m.punjabitribuneonline.com
on your mobile browser.
Advertisement

ਕਸਬਾ ਬੇਲਾ ਵਿੱਚ ਗੁਰਜੀਤ ਮਗਰੋੜ ਨੇ ਝੰਡੀ ਦੀ ਕੁਸ਼ਤੀ ਜਿੱਤੀ

07:10 AM Sep 15, 2024 IST
ਕਸਬਾ ਬੇਲਾ ਵਿੱਚ ਗੁਰਜੀਤ ਮਗਰੋੜ ਨੇ ਝੰਡੀ ਦੀ ਕੁਸ਼ਤੀ ਜਿੱਤੀ
ਕਾਲਜ ਬੇਲਾ ਵਿੱਚ ਛਿੰਜ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ।
Advertisement

ਸੰਜੀਵ ਬੱਬੀ
ਚਮਕੌਰ ਸਾਹਿਬ, 14 ਸਤੰਬਰ
ਗੁੱਗਾ ਜਾਹਰ ਵੀਰ ਦੀ ਯਾਦ ਵਿਚ ਕਰਾਵਾਈ ਜਾਂਦੀ ਕਬਬਾ ਬੇਲਾ ਦੀ ਪੁਰਾਤਨ ਛਿੰਜ ਦੀ ਵੱਡੀ ਝੰਡੀ ਦੀ ਕੁਸ਼ਤੀ ਗੁਰਜੀਤ ਮਗਰੋੜ ਨੇ ਹਰਮਨ ਆਲਮਗੀਰ ਨੂੰ ਚਿੱਤ ਕਰ ਕੇ ਜਿੱਤੀ। ਜੇਤੂ ਪਹਿਲਵਾਨ ਨੂੰ ਇੰਡੋ ਸਿਟੀ ਖਰੜ ਦੇ ਮਨਜਿੰਦਰ ਸਿੰਘ ਬੱਬੂ ਅਤੇ ਹਰਵਿੰਦਰ ਸਿੰਘ ਕਾਕਾ ਵੱਲੋਂ ਸੱਠ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਜਦੋਂਕਿ ਹਰਮਨ ਆਲਮਗੀਰ ਨੂੰ ਚਾਲ਼ੀ ਹਜ਼ਾਰ ਰੁਪਏ ਦਿੱਤੇ ਗਏ।
ਕੁਸ਼ਤੀਆਂ ਦੀ ਸ਼ੁਰੂਆਤ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਗਿਆਨ ਸਿੰਘ ਬੇਲਾ, ਸਰਪੰਚ ਲਖਵਿੰਦਰ ਸਿੰਘ ਭੂਰਾ, ਪੰਚ ਰਵਿੰਦਰ ਸ਼ਰਮਾ, ਸੰਜੀਵ ਕੁਮਾਰ, ਗੁਰਬਚਨ ਸਿੰਘ, ਪ੍ਰੀਤਮ ਸਿੰਘ ਬਾਜਵਾ ਅਤੇ ਜਸਵੀਰ ਸਿੰਘ ਜੱਸੀ ਸਣੇ ਸਮੂਹ ਪੰਚਾਇਤ ਮੈਬਰਾਂ ਵਲੋਂ ਕਰਵਾਈ ਗਈ। ਇਨਾਮਾਂ ਦੀ ਵੰਡ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ। ਇਸ ਦੌਰਾਨ 100 ਦੇ ਕਰੀਬ ਹੋਰ ਕੁਸ਼ਤੀਆਂ ਵੀ ਕਰਵਾਈਆਂ ਗਈਆਂ ਤੇ ਢੁਕਵੇਂ ਇਨਾਮ ਦਿੱਤੇ ਗਏ। ਇਸ ਤੋਂ ਪਹਿਲਾਂ ਗਾਇਕ ਜੋੜੀ ਪ੍ਰੀਤ ਬਰਾੜ ਅਤੇ ਹਰਮਨ ਦੀਪ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਬਾਬਾ ਸੁਖਪਾਲ ਸਿੰਘ ਭੈਰੋਮਾਜਰੇ ਵਾਲੇ, ਪ੍ਰਧਾਨ ਸਮਸ਼ੇਰ ਸਿੰਘ ਸ਼ੇਰਾ, ਡਾ. ਰਾਜਪਾਲ ਚੌਧਰੀ, ਬਲਾਕ ਵਿਕਾਸ ਅਫ਼ਸਰ ਅਜੈਬ ਸਿੰਘ, ਸੈਕਟਰੀ ਹਰਪ੍ਰੀਤ ਸਿੰਘ, ਬਲਾਕ ਸਮਿਤੀ ਮੈਂਬਰ ਨੰਬਰਦਾਰ ਜਸਵੀਰ ਸਿੰਘ ਜਟਾਣਾ, ਰੋਹਿਤ ਸੱਭਰਵਾਲ ਅਤੇ ਸਰਪੰਚ ਮਨਮੋਹਨ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement