For the best experience, open
https://m.punjabitribuneonline.com
on your mobile browser.
Advertisement

ਗੁਰਜੰਟ ਸਿੰਘ ਕਤਲ ਮਾਮਲਾ: ਪੁਲੀਸ ਅਧਿਕਾਰੀਆਂ ਦਾ ਪੁਤਲਾ ਫੂਕਿਆ

07:13 AM Jul 06, 2024 IST
ਗੁਰਜੰਟ ਸਿੰਘ ਕਤਲ ਮਾਮਲਾ  ਪੁਲੀਸ ਅਧਿਕਾਰੀਆਂ ਦਾ ਪੁਤਲਾ ਫੂਕਿਆ
ਡੀਐੱਸਪੀ ਦਫ਼ਤਰ ਅੱਗੇ ਪੁਤਲਾ ਫੂਕਦੇ ਹੋਏ ਬੀਕੇਯੂ ਏਕਤਾ ਉਗਰਾਹਾਂ ਦੇ ਕਾਰਕੁਨ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 5 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਭੜੀਮਾਨਸਾ ਦੇ ਗੁਰਜੰਟ ਸਿੰਘ ਕਤਲ ਮਾਮਲੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਅੱਜ ਗਰਮੀ ਦੇ ਬਾਵਜੂਦ ਸੰਗਰੂਰ ਰੋਡ ’ਤੇ ਸਥਿਤ ਥਾਣਾ ਸਦਰ ਧੂਰੀ ਤੋਂ ਡੀਐੱਸਪੀ ਦਫ਼ਤਰ ਧੂਰੀ ਸ਼ਹਿਰ ਤੱਕ ਤਕਰੀਬਨ ਚਾਰ ਕਿੱਲੋਮੀਟਰ ਤੋਂ ਵੀ ਵੱਧ ਰੋਸ ਮਾਰਚ ਕਰਦੇ ਹੋਏ ਪੁਲੀਸ ਅਧਿਕਾਰੀਆਂ ਦੇ ਪੁਤਲੇ ਫੂਕੇ। ਕਿਸਾਨ ਮੰਗ ਕਰ ਰਹੇ ਸਨ ਕਿ ਗੁਰਜੰਟ ਸਿੰਘ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਦੇ ਬਿਆਨਾਂ ਨੂੰ ਅਧਾਰ ਬਣਾ ਕੇ ਫੈਕਟਰੀ ਮਾਲਕ ਦੇ ਪਰਿਵਾਰਕ ਮੈਂਬਰ ਨੂੰ ਕਤਲ ਮਾਮਲੇ ਵਿੱਚ ਨਾਮਜ਼ਦ ਕਰਕੇ ਤੁਰੰਤ ਜੇਲ੍ਹ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਪੁਲੀਸ ਨੂੰ ਅੱਜ 12 ਵਜੇ ਤੱਕ ਸਬੰਧਤ ਵਿਅਕਤੀ ਦੀ ਗ੍ਰਿਫ਼ਤਾਰੀ ਦਾ ਅਲਟੀਮੇਟਮ ਦਿੱਤਾ ਹੋਇਆ ਸੀ।
ਅੱਜ ਥਾਣਾ ਸਦਰ ਧੂਰੀ ਅੱਗੇ ਪੱਕੇ ਧਰਨੇ ਦੇ ਨੌਵੇਂ ਦਿਨ ਅੱਜ ਜ਼ਿਲ੍ਹੇ ਵਿੱਚੋ ਝੰਡੀਆਂ, ਬੈਨਰਾਂ ਸਮੇਤ ਕਿਸਾਨ ਪੁੱਜਣ ਲੱਗੇ ਅਤੇ ਨਿਰਧਾਰਤ ਸਮੇਂ ਮਗਰੋਂ ਪੁਲੀਸ ਨਾਲ ਹੋਈ ਲੰਬੀ ਗੱਲਬਾਤ ਆਖਰ ਟੁੱਟ ਗਈ। ਕਿਸਾਨ ਕਾਫ਼ਲੇ ਨੇ ਤਕਰੀਬਨ ਦੋ ਵਜੇ ਥਾਣਾ ਸਦਰ ਧੂਰੀ ਤੋਂ ਸ਼ਹਿਰ ਵੱਲ ਮਾਰਚ ਸ਼ੁਰੂ ਕੀਤਾ ਜੋ ਕੱਕੜਵਾਲ ਚੌਕ, ਬੱਸ ਅੱਡਾ, ਮੇਨ ਬਾਜ਼ਾਰ ਅਤੇ ਪੁਰਾਣੀ ਦਾਣਾ ਮੰਡੀ ਹੁੰਦੇ ਹੋਏ ਡੀਐੱਸਪੀ ਦਫ਼ਤਰ ਧੂਰੀ ਵਿਖੇ ਪਹੁੰਚਿਆ। ਜਿੱਥੇ ਸਬੰਧਤ ਡੀਐੱਸਪੀ ਤੇ ਐੱਸਐੱਚਓ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੁਲੀਸ ਦੀ ਅਰਥੀ ਫੂਕੀ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜਨਰਲ ਸਕੱਤਰ ਕੇਵਲ ਸਿੰਘ ਭੜੀਮਾਨਸਾ ਅਤੇ ਪੀੜਤ ਪਰਿਵਾਰ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਦੋਂਕਿ ਕਿਸਾਨ ਆਗੂ ਨਿਰਮਲ ਸਿੰਘ, ਸਰਬਜੀਤ ਸਿੰਘ ਭੁਰਥਲਾ ਆਦਿ ਨੇ ਇਨਸਾਫ਼ ਪ੍ਰਾਪਤੀ ਤੱਕ ਪਰਿਵਾਰ ਨਾਲ ਡਟਣ ਦਾ ਦਾਅਵਾ ਕੀਤਾ।

Advertisement

ਪੁਲੀਸ ਗਹਿਰਾਈ ਨਾਲ ਪੜਤਾਲ ਕਰ ਰਹੀ ਹੈ: ਐੱਸਐੱਚਓ

ਐੱਸਐੱਚਓ ਕਰਮਜੀਤ ਸਿੰਘ ਨੇ ਕਿਹਾ ਪੁਲੀਸ ਕਤਲ ਮਾਮਲੇ ਵਿੱਚ ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਹੈ ਅਤੇ ਨਵੀਂ ਆਈ ਦਰਖਾਸਤ ਸਬੰਧੀ ਪੁਲੀਸ ਪੂਰੀ ਗਹਿਰਾਈ ਨਾਲ ਪੜਤਾਲ ਵਿੱਚ ਜੁਟੀ ਹੋਈ ਹੈ।

Advertisement
Author Image

joginder kumar

View all posts

Advertisement
Advertisement
×