For the best experience, open
https://m.punjabitribuneonline.com
on your mobile browser.
Advertisement

ਗੁਰਦਾਸਪੁਰ: ਪੈਲੀ ’ਚੋਂ ਖਾਲ ਢਾਹੁਣ ਲਈ ਕਹਿਣ ’ਤੇ ਚਾਚੇ ਦੇ ਇਕਲੌਤੇ ਪੁੱਤ ਦਾ ਕਤਲ ਕੀਤਾ

01:17 PM Jun 12, 2024 IST
ਗੁਰਦਾਸਪੁਰ  ਪੈਲੀ ’ਚੋਂ ਖਾਲ ਢਾਹੁਣ ਲਈ ਕਹਿਣ ’ਤੇ ਚਾਚੇ ਦੇ ਇਕਲੌਤੇ ਪੁੱਤ ਦਾ ਕਤਲ ਕੀਤਾ
Advertisement

ਕੇਪੀ ਸਿੰਘ
ਗੁਰਦਾਸਪੁਰ, 12 ਜੂਨ
ਪਿੰਡ ਚੱਕ ਸ਼ਰੀਫ਼ ਵਿਖੇ ਦੇਰ ਰਾਤ ਜ਼ਮੀਨੀ ਵਿਵਾਦ ਕਾਰਨ ਨੌਜਵਾਨ ਨੇ ਵਿਦੇਸ਼ ਤੋਂ ਪਿੰਡ ਪਰਤੇ ਆਪਣੇ ਚਾਚੇ ਦੇ ਇਕਲੌਤੇ ਪੁੱਤਰ ਦਾ ਘਰ ਵੜ ਕੇ ਕਤਲ ਕਰ ਦਿੱਤਾ। ਪੁਲੀਸ ਨੇ ਪਰਿਵਾਰ ਦੇ ਪੰਜ ਜੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿੱਚ ਮ੍ਰਿਤਕ ਦੇ ਤਾਏ ਦਾ ਪੁੱਤ ਗੁਰਪ੍ਰੀਤ ਸਿੰਘ, ਉਸ ਦੀ ਮਾਂ, ਪਤਨੀ ਅਤੇ ਦੋ ਲੜਕੀਆਂ ਸ਼ਾਮਲ ਹਨ। 34 ਸਾਲਾ ਗੁਰਜੀਤ ਸਿੰਘ ਮਹੀਨਾ ਪਹਿਲਾ ਪੁਰਤਗਾਲ ਤੋਂ ਪਿੰਡ ਆਇਆ ਸੀ। ਗੁਰਜੀਤ ਸਿੰਘ ਦੀ ਮਾਂ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਉਸ ਦੇ ਤਿੰਨ ਬੱਚੇ ਹਨ। ਵੱਡੀਆਂ ਦੋਵੇਂ ਲੜਕੀਆਂ ਸ਼ਾਦੀਸ਼ੁਦਾ ਹਨ ਅਤੇ ਵਿਦੇਸ਼ ਰਹਿੰਦੀਆਂ ਹਨ ਤੇ ਛੋਟਾ ਲੜਕਾ ਗੁਰਜੀਤ ਸਿੰਘ ਪੁਰਤਗਾਲ ਰਹਿੰਦਾ ਸੀ ਤੇ 17 ਮਈ ਨੂੰ ਆਪਣੇ ਪਿੰਡ ਚੱਕ ਸ਼ਰੀਫ਼ ਆਇਆ ਹੋਇਆ ਸੀ। ਉਸ ਦੇ ਜੇਠ ਦਾ ਲੜਕਾ ਗੁਰਪ੍ਰੀਤ ਸਿੰਘ ਉਰਫ਼ ਰਿੰਕੂ, ਜੋ ਗੁਆਂਢ ਰਹਿੰਦਾ ਹੈ, ਨੇ ਉਨ੍ਹਾਂ ਦੀ ਜ਼ਮੀਨ ਵਿੱਚ ਪਾਣੀ ਵਾਲਾ ਖਾਲ ਪਾਇਆ ਹੋਇਆ ਹੈ। ਖਾਲ ਹਟਾਉਣ ਲਈ ਕਈ ਵਾਰ ਕਿਹਾ ਸੀ। ਬੀਤੀ ਰਾਤ ਗਲੀ ਵਿੱਚ ਰੌਲਾ ਪੈ ਰਿਹਾ ਸੀ ਤਾਂ ਇੰਨੇ ਨੂੰ ਗੁਰਜੀਤ ਸਿੰਘ ਇਕਦਮ ਦੌੜ ਕੇ ਆਪਣੇ ਘਰ ਵੜਿਆ। ਗੁਰਜੀਤ ਸਿੰਘ ਦੇ ਪਿੱਛੇ ਗੁਰਪ੍ਰੀਤ ਸਿੰਘ ਉਰਫ਼ ਰਿੰਕੂ ਕਿਰਚ, ਮਨਜੀਤ ਕੌਰ ਬੇਸਬਾਲ, ਸੁਰਿੰਦਰ ਕੌਰ, ਨਵਦੀਪ ਕੌਰ ਉਰਫ਼ ਰੂਹੀ ਅਤੇ ਨਵਰੀਤ ਕੌਰ ਉਰਫ਼ ਨੈਨਸੀ ਸੋਟੇ ਫੜੇ ਲਲਕਾਰੇ ਮਾਰਦੇ ਹੋਏ ਘਰ ਗੇਟ ਦੇ ਅੰਦਰ ਦਾਖਲ ਹੋ ਗਏ। ਮਨਜੀਤ ਕੌਰ, ਨਵਦੀਪ ਕੌਰ, ਨਵਰੀਤ ਕੌਰ ਨੇ ਗੁਰਜੀਤ ਸਿੰਘ ਨੂੰ ਬਾਂਹਾਂ ਤੋਂ ਫੜ ਲਿਆ ਅਤੇ ਗੁਰਪ੍ਰੀਤ ਸਿੰਘ ਨੇ ਕਿਰਚ ਦੇ ਲਗਾਤਾਰ ਵਾਰ ਕੀਤੇ। ਜ਼ਖ਼ਮੀ ਹਾਲਤ ਵਿੱਚ ਗੁਰਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

Advertisement

Advertisement
Author Image

Advertisement
Advertisement
×