ਹਾਕੀ ਅੰਡਰ-14 ਲੜਕੇ ’ਚ ਗੁਰਦਾਸਪੁਰ ਨੇ ਲੁਧਿਆਣਾ ਨੂੰ 3-0 ਨਾਲ ਹਰਾਇਆ
ਹਤਿੰਦਰ ਮਹਿਤਾ
ਜਲੰਧਰ, 18 ਅਕਤੂਬਰ
‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਸੂਬਾ ਪੱਧਰੀ ਖੇਡਾਂ ਦੇ ਅੱਜ ਦੂਜੇ ਦਿਨ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਡੀਏਵੀ ਕਾਲਜ ਹਾਕੀ ਗਰਾਊਂਡ ਅਤੇ ਖਾਲਸਾ ਕਾਲਜ ਹਾਕੀ ਗਰਾਊਂਡ ਵਿੱਚ ਹਾਕੀ ਦੇ ਟੂਰਨਾਮੈਂਟ ਸ਼ੁਰੂ ਹੋਏ। ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ ਨੇ ਦੱਸਿਆ ਕਿ ਅਥਲੈਟਿਕਸ ਅੰਡਰ 21-ਲੜਕੀਆਂ 5000 ਮੀਟਰ ਈਵੈਂਟ ਵਿਚ ਰਵੀਨਾ ਕੁਮਾਰੀ ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਮਨਦੀਪ ਕੌਰ ਜ਼ਿਲ੍ਹਾ ਹੁਸਿਆਪੁਰ ਨੇ ਦੂਜਾ ਅਤੇ ਜੋਤੀ ਜ਼ਿਲ੍ਹਾ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਤੋਂ 30 ਲੜਕੀਆਂ 10,000 ਮੀਟਰ ਈਵੈਂਟ ਵਿੱਚ ਰੇਨੂੰ ਰਾਣੀ ਜ਼ਿਲ੍ਹਾ ਸੰਗਰੂਰ ਨੇ ਪਹਿਲਾ, ਕਿਰਨ ਕੁਮਾਰੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੂਜਾ ਅਤੇ ਵੀਰਪਾਲ ਕੌਰ ਜ਼ਿਲ੍ਹਾ ਫ਼ਰੀਦਕੋਟ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-21 ਤੋਂ 30 ਲੜਕੇ ਲੰਬੀ ਛਾਲ ਵਿਚ ਜਗਰੂਪ ਸਿੰਘ ਜ਼ਿਲ੍ਹਾ ਰੋਪੜ ਨੇ ਪਹਿਲਾ, ਬਲਜਿੰਦਰ ਸਿੰਘ ਜ਼ਿਲ੍ਹਾ ਤਰਨ ਤਾਰਨ ਨੇ ਦੂਜਾ ਅਤੇ ਲਖਵਿੰਦਰ ਸਿੰਘ ਜ਼ਿਲ੍ਹਾ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਕੀ ਅੰਡਰ-14 ਲੜਕੇ ਜ਼ਿਲ੍ਹਾ ਗੁਰਦਾਸਪੁਰ ਦੀ ਹਾਕੀ ਟੀਮ ਨੇ ਜ਼ਿਲ੍ਹਾ ਲੁਧਿਆਣਾ ਦੀ ਹਾਕੀ ਟੀਮ ਨੂੰ 3-0 ਨਾਲ ਹਰਾਇਆ।
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਾਕੀ ਟੀਮ ਨੇ ਜ਼ਿਲ੍ਹਾ ਬਠਿੰਡਾ ਦੀ ਹਾਕੀ ਟੀਮ ਨੂੰ 1-0 ਨਾਲ ਮਾਤ ਦਿੱਤੀ। ਐਸ.ਏ.ਐਸ ਨਗਰ ਦੀ ਹਾਕੀ ਟੀਮ ਨੇ ਜ਼ਿਲ੍ਹਾ ਅੰਮ੍ਰਿਤਸਰ ਦੀ ਹਾਕੀ ਟੀਮ ਨੂੰ 4-1 ਨਾਲ ਹਰਾਇਆ। ਬਠਿੰਡਾ ਦੀ ਹਾਕੀ ਟੀਮ ਨੇ ਜ਼ਿਲ੍ਹਾ ਬਰਨਾਲਾ ਦੀ ਹਾਕੀ ਟੀਮ ਨੂੰ 5-0 ਨਾਲ ਹਰਾਇਆ। ਲੁਧਿਆਣਾ ਦੀ ਹਾਕੀ ਟੀਮ ਨੇ ਜ਼ਿਲ੍ਹਾ ਮਾਨਸਾ ਦੀ ਹਾਕੀ ਟੀਮ ਨੂੰ 7-0 ਨਾਲ ਮਾਤ ਦਿੱਤੀ।
ਅੰਡਰ-17 ਲੜਕੇ ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਨੇ ਐਸਏਐਸ ਨਗਰ ਦੀ ਹਾਕੀ ਟੀਮ ਨੂੰ 2-0 ਨਾਲ ਹਰਾਇਆ। ਜ਼ਿਲ੍ਹਾ ਜਲੰਧਰ ਦੀ ਹਾਕੀ ਟੀਮ ਨੇ ਜ਼ਿਲ੍ਹਾ ਕਪੂਰਥਲਾ ਦੀ ਹਾਕੀ ਟੀਮ ਨੂੰ 3-0 ਨਾਲ ਹਰਾਇਆ। ਐਸ.ਏ.ਐਸ ਨਗਰ ਦੀ ਹਾਕੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਹਾਕੀ ਟੀਮ ਨੂੰ 5-0 ਨਾਲ ਹਰਾਇਆ। ਜ਼ਿਲ੍ਹਾ ਲੁਧਿਆਣਾ ਦੀ ਹਾਕੀ ਟੀਮ ਨੇ ਜ਼ਿਲ੍ਹਾ ਬਠਿੰਡਾ ਦੀ ਹਾਕੀ ਟੀਮ ਨੂੰ 2-0 ਨਾਲ ਹਰਾਇਆ।