ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲਾ
08:13 AM Dec 23, 2024 IST
ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਸੰਤ ਸਿਪਾਹੀ ਵਿਚਾਰ ਮੰਚ ਦਿੱਲੀ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਦਿੱਲੀ ਵਿਖੇ ਗੁਰੂ ਗੋਬਿੰਦ ਸਿੰਘ ਦੇ 358ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮੌਕੇ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ। ਇਸ ’ਚ ਪੰਜਾਬ, ਹਰਿਆਣਾ ਤੇ ਦਿੱਲੀ ਦੇ ਸਕੂਲਾਂ ਦੇ ਅੱਠ ਵਿਦਿਆਰਥੀ ਸ਼ਾਮਲ ਹੋਏ। ਮੁਕਾਬਲੇ ਦੇ ਮੁੱਖ ਨਿਗਰਾਨ ਗਿਆਨੀ ਰਾਜਿੰਦਰ ਸਿੰਘ (ਹੈੱਡ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਸਾਹਿਬ ਦਿੱਲੀ), ਗਿਆਨੀ ਸਤਿੰਦਰ ਸਿੰਘ (ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ) ਨੇ ਨਿਗਰਾਨ ਦੀ ਸੇਵਾ ਨਿਭਾਈ। ਮੰਚ ਦੇ ਕੋਆਰਡੀਨੇਟਰ ਹਰੀ ਸਿੰਘ ਮਥਾਰੂ ਨੇ ਦੱਸਿਆ ਕਿ ਮੁਕਾਬਲੇ ’ਚ 11000 ਦਾ ਪਹਿਲਾ ਇਨਾਮ ਕਰਨਪਰਤਾਪ ਕੌਰ (ਸਕੂਲ ਆਜ਼ ਐਮੀਨੈਂਸ ਹੁਸ਼ਿਆਰਪੁਰ, ਪੰਜਾਬ) ਨੇ, 5100 ਦਾ ਦੂਜਾ ਇਨਾਮ ਗੁਰਪ੍ਰੀਤ ਸਿੰਘ (ਵਿਦਿਆ ਸ੍ਰੀ ਸਕੂਲ, ਰੋਹਤਕ ਹਰਿਆਣਾ) ਨੇ ਤੇ 3100 ਦਾ ਤੀਜਾ ਇਨਾਮ ਹਰਜਪ ਸਿੰਘ (ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦਿੱਲੀ) ਨੇ ਜਿੱਤਿਆ।
Advertisement
Advertisement