ਤਬਲਾ ਵਾਦਨ ਮੁਕਾਬਲੇ ਦੇ ਜੇਤੂ ਗਗਨਦੀਪ ਦਾ ਸਨਮਾਨ
08:10 AM Dec 23, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਦਸੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬਾ ਪੱਧਰ ਦੇ ਜੂਨੀਅਰ ਤਬਲਾ ਵਾਦਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਗਗਨਦੀਪ ਸਿੰਘ ਪੁੱਤਰ ਤਰਵਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਗਗਨਦੀਪ ਵਰਗੇ ਨੌਜਵਾਨ ਹੋਰਨਾਂ ਲਈ ਚਾਨਣ ਮੁਨਾਰਾ ਸਾਬਤ ਹੋ ਰਹੇ ਹਨ ਅਤੇ ਗੁਰਮਤਿ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਅਜਿਹੇ ਨੌਜਵਾਨਾਂ ਕੋਲੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਗਗਨਦੀਪ ਸਿੰਘ ਨੇ ਆਪਣੇ ਉਸਤਾਦ ਮਨਿੰਦਰ ਸਿੰਘ ਤੋਂ ਸਿੱਖਿਆ ਲਈ ਹੈ। ਉਹ ਐੱਸਐੱਸ ਮੋਤਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਜਨਕਪੁਰੀ ਦਾ ਵਿਦਿਆਰਥੀ ਹੈ। ਉਸ ਨੇ ਸਰਵੋਦਿਆ ਕੋ-ਐਜੂਕੇਸ਼ਨ ਸਕੂਲ ਸ਼ਕਤੀ ਨਗਰ ਵਿਖੇ ਹੋਏ ਸੂਬਾ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।
Advertisement
Advertisement
Advertisement