ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਤੇ ਲੁਟੇਰਿਆਂ ਵਿਚਾਲੇ ਦੁਵੱਲੀ ਗੋਲੀਬਾਰੀ; ਦੋ ਮੁਲਜ਼ਮ ਜ਼ਖ਼ਮੀ

08:43 AM Sep 16, 2024 IST
ਜਲੰਧਰ ਵਿੱਚ ਹੋਈ ਦੁਵੱਲੀ ਗੋਲੀਬਾਰੀ ਵਿੱਚ ਜ਼ਖ਼ਮੀ ਮੁਲਜ਼ਮ। ਫੋਟੋ: ਸਰਬਜੀਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 15 ਸਤੰਬਰ
ਪੁਲੀਸ ਤੇ ਲੁਟੇਰਿਆਂ ਵਿਚਾਲੇ ਹੋਈ ਦੁਵੱਲੀ ਗੋਲੀਬਾਰੀ ਵਿੱਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ। ਪੁਲੀਸ ਨੇ ਜਾਂਚ ਤੋਂ ਬਾਅਦ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਕਮਿਸ਼ਨਰ (ਪੁਲੀਸ) ਸਵਪਨ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਾਸੀ ਸ਼ੰਕਰ ਨੇ ਸ਼ਿਕਾਇਤ ਦਿੱਤੀ ਸੀ ਕਿ ਪਿਸਤੌਲ ਨਾਲ ਲੈਸ ਦੋ ਵਿਅਕਤੀਆਂ ਨੇ ਉਸ ਨੂੰ ਲੁੱਟ ਲਿਆ ਅਤੇ ਹਵਾ ਵਿੱਚ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਲੈਦਰ ਕੰਪਲੈਕਸ ਵਰਿਆਣਾ ਮੋੜ ’ਤੇ ਤਲਾਸ਼ੀ ਦੌਰਾਨ ਪੁਲੀਸ ਨੇ ਪੀੜਤ ਵੱਲੋਂ ਦਿੱਤੇ ਬਿਆਨਾਂ ਨਾਲ ਮੇਲ ਖਾਂਦੇ ਦੋ ਵਿਅਕਤੀਆਂ ਨੂੰ ਦੇਖਿਆ। ਜਦੋਂ ਪੁਲੀਸ ਪਾਰਟੀ ਉਨ੍ਹਾਂ ਦੇ ਨੇੜੇ ਪਹੁੰਚੀ ਤਾਂ ਸ਼ੱਕੀ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਪੁਲੀਸ ਦੀ ਗੱਡੀ ਦੀ ਵਿੰਡਸ਼ੀਲਡ ਅਤੇ ਇਕ ਅਧਿਕਾਰੀ ਦੀ ਬੁਲੇਟਪਰੂਫ ਜੈਕੇਟ ਵਿੱਚ ਜਾ ਵੱਜੀ। ਇਸ ਤੋਂ ਇਲਾਵਾ ਇਕ ਗੋਲੀ ਪੁਲੀਸ ਦੀ ਗੱਡੀ ਦੀ ਲਾਈਟ ’ਤੇ ਲੱਗੀ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਚਿਤਾਵਨੀ ਦੇ ਬਾਵਜੂਦ ਲੁਟੇਰਿਆਂ ਨੇ ਲਗਾਤਾਰ ਉਨ੍ਹਾਂ ’ਤੇ ਗੋਲੀਬਾਰੀ ਕੀਤੀ ਅਤੇ ਕਰਾਸ ਫਾਇਰ ਦੌਰਾਨ ਦੋਵੇਂ ਸ਼ੱਕੀ ਜ਼ਖਮੀ ਹੋ ਗਏ। ਪੁਲੀਸ ਨੇ ਧਰੁਵ ਕੋਲੋਂ 32 ਬੋਰ ਦਾ ਪਿਸਤੌਲ, ਕਾਰਤੂਸ ਅਤੇ ਖੋਲ ਅਤੇ ਪਵਨ ਕੋਲੋਂ ਇੱਕ .315 ਬੋਰ ਦਾ ਦੇਸੀ ਕੱਟਾ, ਇੱਕ ਕਾਰਤੂਸ, ਖੋਲ, ਮੋਟਰਸਾਈਕਲ ਤੇ 11,000 ਰੁਪਏ ਜ਼ਬਤ ਕੀਤੇ ਹਨ। ਪਤਾ ਲੱਗਾ ਕਿ ਪਵਨ ਉਰਫ ਕਰਨ ਅਤੇ ਧਰੁਵ, ਕੈਨੇਡਾ ਦੇ ਰਹਿਣ ਵਾਲੇ ਗੋਪਾ ਦੇ ਕਹਿਣ ’ਤੇ ਕੰਮ ਕਰਦੇ ਸਨ। ਗੋਪਾ ਦੇ ਨਿਰਦੇਸ਼ਾਂ ’ਤੇ ਹੀ ਜਤਿੰਦਰ ਉਰਫ ਭੋਲੂ ਨੇ .32 ਬੋਰ ਦੇ 10 ਰੌਂਦ ਅਤੇ ਸੁਰਿੰਦਰ ਪਾਲ ਸਿੰਘ ਉਰਫ ਸ਼ਿੰਦੀ ਤੇ ਸਤਬੀਰ ਉਰਫ ਸਾਬੀ ਨੇ 315 ਬੋਰ ਦਾ ਦੇਸੀ ਕੱਟਾ ਅਤੇ ਦੋ ਰੌਂਦ ਸਪਲਾਈ ਕੀਤੇ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗੋਪਾ ਦੇ ਕਹਿਣ ’ਤੇ ਹੀ ਧਰੁਵ ਤੇ ਪਵਨ ਨੇ 9 ਸਤੰਬਰ ਨੂੰ ਗੁਰਮੋਹਰ ਸਿੰਘ ਦੇ ਘਰ ’ਤੇ ਗੋਲੀਆਂ ਚਲਾਈਆਂ, ਇਸ ਕਾਰਵਾਈ ਦੀ ਵੀਡੀਓ ਬਣਾ ਕੇ ਗੋਪਾ ਨੂੰ ਭੇਜੀ, ਜਿਸ ਲਈ ਉਨ੍ਹਾਂ ਨੂੰ 25 ਹਜ਼ਾਰ ਰੁਪਏ ਮਿਲੇ। ਇਨ੍ਹਾਂ ਦਾ ਕੋਈ ਜ਼ਮੀਨੀ ਵਿਵਾਦ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੁਰਿੰਦਰਪਾਲ ਸਿੰਘ, ਸਤਬੀਰ ਸਿੰਘ ਤੇ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਇਕ .32 ਬੋਰ ਦਾ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ। ਚਾਰ ਹੋਰ ਮੁਲਜ਼ਮ ਜਿਨ੍ਹਾਂ ’ਚ ਗੁਰਪਾਲ ਸਿੰਘ ਉਰਫ ਗੋਪਾ ਵਾਸੀ ਪਿੰਡ ਫਲਿਆਲੀ ਜਲੰਧਰ ਹੁਣ ਕੈਨੇਡਾ, ਦਮਨਪ੍ਰੀਤ ਸਿੰਘ ਵਾਸੀ ਪਿੰਡ ਕਬੂਲਪੁਰ ਜਲੰਧਰ, ਪਰਮਵੀਰ ਉਰਫ਼ ਪੰਮ ਵਾਸੀ ਮੁਬਾਰਕਪੁਰ ਸ਼ੇਖਾਂ ਜਲੰਧਰ ਤੇ ਸ਼ੁਬਮ ਵਾਸੀ ਪਿੰਡ ਫਿਆਲੀ ਜਲੰਧਰ ਹਨ।

Advertisement

Advertisement