ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਨੀਤ ਨੇ ਕੌਮੀ ਸ਼ੂਟਿੰਗ ਮੁਕਾਬਲੇ ਲਈ ਕੁਆਲੀਫਾਈ ਕੀਤਾ

06:25 AM Jun 04, 2024 IST
ਗੁਨੀਤ ਸਿੰਘ ਸਿੱਧੂ

ਐਸ.ਏ.ਐਸ.ਨਗਰ(ਮੁਹਾਲੀ): ਇੱਥੋਂ ਦੇ ਸੈਕਟਰ-66 ਦੀ ਮੰਡੀਬੋਰਡ ਕਲੋਨੀ ਦੇ ਵਸਨੀਕ ਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸੈਕਟਰ-35 ਡੀ, ਚੰਡੀਗੜ੍ਹ ਦੇ 10 2 ਦੇ ਵਿਦਿਆਰਥੀ ਗੁਨੀਤ ਸਿੰਘ ਸਿੱਧੂ ਨੇ ਕੌਮੀ ਪੱਧਰ ਦੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਕੁਆਲੀਫਾਈ ਕੀਤਾ ਹੈ। ਗੁਨੀਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਆਰਮੀ ਮਾਰਕਸਮੈਨ ਯੂਨਿਟ, ਮਹੂ (ਇੰਦੌਰ), ਮੱਧ ਪ੍ਰਦੇਸ਼ ਵਿੱਚ ਹੋਏ ਇੰਡੀਆ ਓਪਨ ਸ਼ੂਟਿੰਗ ਮੁਕਾਬਲੇ ਵਿੱਚ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ 365 ਅੰਕਾਂ ਦੇ ਨਾਲ ਆਪਣੀ ਰਿਲੇਅ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਗੁਨੀਤ ਨੇ ਜੂਨੀਅਰ ਵਰਗ ਵਿੱਚ 9ਵਾਂ ਅਤੇ ਯੂਥ ਵਰਗ ਵਿੱਚ 12ਵਾਂ ਰੈਂਕ ਵੀ ਪ੍ਰਾਪਤ ਕੀਤਾ ਹੈ। ਜੂਨੀਅਰ ਅਤੇ ਯੁਵਕ ਮੁਕਾਬਲਿਆਂ ਵਿੱਚ ਐਨਆਰ ਸ਼੍ਰੇਣੀ ਵਿੱਚ ਰਾਸ਼ਟਰੀ ਪਧੱਰ ਤੇ ਕੁਆਲੀਫਾਈ ਕਰਨ ਵਾਲਾ ਗੁਨੀਤ ਚੰਡੀਗੜ੍ਹ ਦਾ ਇਕਲੌਤਾ ਖਿਡਾਰੀ ਹੈ। ਗੁਨੀਤ ਨੂੰ ਕੋਚ ਬਾਬੂ ਰਾਮ ਵੱਲੋਂ ਟਰੇਨਿੰਗ ਦਿੱਤੀ ਜਾ ਰਹੀ ਹੈ। -ਖੇਤਰੀ ਪ੍ਰਤੀਨਿਧ

Advertisement

Advertisement
Advertisement