ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਜਰਾਤ: ਰੇਲ ਪਟੜੀ ’ਤੇ 10 ਸ਼ੇਰ ਦੇਖ ਕੇ ਲੋਕੋ ਪਾਇਲਟ ਨੇ ਮਾਲ ਗੱਡੀ ਰੋਕੀ

07:52 AM Jun 18, 2024 IST

ਭਾਵਨਗਰ, 17 ਜੂਨ
ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਵਿੱਚ ਪੀਪਾਵਾਵ ਬੰਦਰਗਾਹ ਨੇੜੇ ਇੱਕ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਅੱਜ ਤੜਕੇ ਰੇਲ ਪਟੜੀ ’ਤੇ 10 ਸ਼ੇਰਾਂ ਨੂੰ ਦੇਖ ਕੇ ਐਮਰਜੈਂਸੀ ਬਰੇਕ ਲਗਾ ਕੇ ਉਨ੍ਹਾਂ ਦੀ ਜਾਨ ਬਚਾਈ। ਪੱਛਮੀ ਰੇਲਵੇ ਦੀ ਭਾਵਨਗਰ ਇਕਾਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਮੁਕੇਸ਼ ਕੁਮਾਰ ਮੀਣਾ ਪੀਪਾਵਾਵ ਬੰਦਰਗਾਹ ਸਟੇਸ਼ਨ ਤੋਂ ਸਾਈਡਿੰਗ (ਮੁੱਖ ਕੋਰੀਡੋਰ ਨਾਲ ਲੱਗਦੇ ਛੋਟੇ ਟਰੈਕ) ਤੱਕ ਮਾਲ ਗੱਡੀ ਚਲਾ ਰਿਹਾ ਸੀ।
ਬਿਆਨ ਵਿੱਚ ਕਿਹਾ ਗਿਆ, ‘‘ਮੀਣਾ ਨੇ ਜਿਉਂ ਹੀ 10 ਸ਼ੇਰਾਂ ਨੂੰ ਰੇਲ ਪਟੜੀ ’ਤੇ ਆਰਾਮ ਕਰਦੇ ਦੇਖਿਆ, ਉਸ ਨੇ ਐਮਰਜੈਂਸੀ ਬਰੇਕ ਲਗਾ ਕੇ ਗੱਡੀ ਰੋਕ ਦਿੱਤੀ। ਉਸ ਨੇ ਉਦੋਂ ਤੱਕ ਉਡੀਕ ਕੀਤੀ, ਜਦੋਂ ਤੱਕ ਸ਼ੇਰ ਉੱਠ ਕੇ ਪਟੜੀ ਤੋਂ ਦੂਰ ਨਹੀਂ ਚਲੇ ਗਏ। ਇਸ ਮਗਰੋਂ ਉਸ ਨੇ ਮਾਲ ਗੱਡੀ ਨੂੰ ਮੰਜ਼ਿਲ ਤੱਕ ਪਹੁੰਚਾਇਆ। ਅਧਿਕਾਰੀਆਂ ਨੇ ਲੋਕੋ ਪਾਇਲਟ ਦੀ ਸ਼ਲਾਘਾ ਕੀਤੀ।’’ ਪੱਛਮੀ ਰੇਲਵੇ ਨੇ ਬਿਆਨ ਵਿੱਚ ਕਿਹਾ, ‘‘ਸ਼ੇਰਾਂ ਸਣੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਭਾਵਨਗਰ ਡਿਵੀਜ਼ਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਿਰਦੇਸ਼ ਅਨੁਸਾਰ ਇਸ ਮਾਰਗ ’ਤੇ ਲੋੋਕੋ ਪਾਇਲਟ ਸੁਚੇਤ ਰਹਿੰਦੇ ਹਨ ਅਤੇ ਨਿਰਧਾਰਤ ਗਤੀ ਸੀਮਾ ਅਨੁਸਾਰ ਗੱਡੀ ਚਲਾਉਂਦੇ ਹਨ।’’ -ਪੀਟੀਆਈ

Advertisement

Advertisement