ਗੁਜਰਾਤ: ਗੇਮ ਜ਼ੋਨ ਅੱਗ ਮਾਮਲੇ ’ਚ ਪੁਲੀਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ
12:53 PM May 29, 2024 IST
ਅਹਿਮਦਾਬਾਦ, 29 ਮਈ
ਗੁਜਰਾਤ ਪੁਲੀਸ ਨੇ ਰਾਜਕੋਟ ਸਥਿਤ ‘ਟੀਆਰਪੀ ਗੇਮ ਜ਼ੋਨ’ ਦੇ ਇਕ ਹੋਰ ਭਾਈਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹਾਦਸੇ ਵਿੱਚ ਇੱਕ ਹੋਰ ਮੁਲਜ਼ਮ ਦੀ ਮੌਤ ਹੋ ਗਈ। ਪਿਛਲੇ ਹਫ਼ਤੇ ਇਸ ਗੇਮ ਜ਼ੋਨ ਵਿੱਚ ਲੱਗੀ ਅੱਗ ਵਿੱਚ 27 ਵਿਅਕਤੀਆਂ ਦੀ ਮੌਤ ਹੋਈ ਸੀ। ਹੁਣ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਗਿਣਤੀ ਪੰਜ ਹੋ ਗਈ ਹੈ। ਗੇਮ ਜ਼ੋਨ ਨੂੰ ਚਲਾਉਣ ਵਾਲੇ ਰੇਸਵੇਅ ਐਂਟਰਪ੍ਰਾਈਜਿਜ਼ ਦੇ ਹਿੱਸੇਦਾਰ ਕਿਰੀਟ ਸਿੰਘ ਜਡੇਜਾ ਨੂੰ ਮੰਗਲਵਾਰ ਰਾਤ ਨੂੰ ਰਾਜਕੋਟ-ਕਲਾਵੜ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਜਡੇਜਾ ਟੀਆਰਪੀ ਗੇਮ ਜ਼ੋਨ ਦੇ ਛੇ ਭਾਈਵਾਲਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਅੱਗ ਦੀ ਘਟਨਾ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਡੇਜਾ ’ਤੇ ਗੈਰ ਇਰਾਦਾ ਕਤਲ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।
Advertisement
Advertisement